ਸਰਕਾਰੀ ਐਜੂਕੇਸ਼ਨ ਕਾਲਜ ਵਿਖੇ ਇੰਟਰਪ੍ਰੀਨੀਅਰਸ਼ਿਪ ਇਨੋਵੇਸ਼ਨ ਕੈਰੀਅਰ ਅਵੇਅਰਨੈਸ ਵਰਕਸ਼ਾਪ ਦਾ ਆਯੋਜਨ
ਜਲੰਧਰ, 30 ਅਕਤੂਬਰ: (ਰਮੇਸ਼ ਗਾਬਾ) ਸਰਕਾਰੀ ਐਜੂਕੇਸ਼ਨ ਕਾਲਜ ਲਾਡੋਵਾਲੀ ਰੋਡ ਵਿਖੇ ਇੰਟਰਪ੍ਰੀਨੀਅਰਸ਼ਿਪ ਇਨੋਵੇਸ਼ਨ ਕੈਰੀਅਰ ਅਵੇਅਰਨੈਸ ਵਰਕਸ਼ਾਪ ਡਾਕਟਰ ਜਗਜੀਤ ਕੌਰ ਕਾਰਜਕਾਰੀ ਪ੍ਰਿੰਸੀਪਲ ਦੀ ਅਗਵਾਈ ਵਿੱਚ ਕਰਵਾਈ ਗਈ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਸੋਚ ਵਿਕਸਿਤ ਕਰਨਾ ਅਤੇ ਨਵੇਂ ਵਿਚਾਰਾਂ ਨੂੰ ਕਰੀਅਰ ਦੇ ਤੌਰ ਤੇ ਅਪਣਾਉਣ ਲਈ ਪ੍ਰੇਰਿਤ ਕਰਨਾ ਰਿਹਾ । ਸਮਾਗਮ ਦੀ ਸ਼ੁਰੂਆਤ ਪ੍ਰੋਫੈਸਰ ਰਾਜੇਸ਼ ਸ਼ਰਮਾ ਵੱਲੋਂ ਸਵਾਗਤ ਭਾਸ਼ਣ ਨਾਲ ਕੀਤੀ ਗਈ ਉਹਨਾਂ ਨੇ ਵਰਕਸ਼ਾਪ ਦੇ ਵਿਸ਼ੇ ਦੀ ਮਹੱਤਤਾ ਉੱਤੇ ਚਾਨਣ ਪਾਇਆ ਅਤੇ ਵਿਦਿਆਰਥੀਆਂ ਨੂੰ ਇੰਟਰਪ੍ਰੀਨਿਊਸ਼ਿਪ ਅਤੇ ਇਨੋਵੇਸ਼ਨ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਉਤਸਾਹਿਤ ਕੀਤਾ। ਸਟੇਜ ਦੀ ਸੰਚਾਲਕ ਪ੍ਰੋਫੈਸਰ ਪ੍ਰੇਮਕਾ ਅਗਨੀਹੋਤਰੀ ਵੱਲੋਂ ਕੀਤਾ ਗਿਆ ਜਿਨਾਂ ਨੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਨਿਭਾਇਆ ਵਰਕਸ਼ਾਪ ਦੇ ਰਿਸੋਰਸ ਪਰਸਨ ਰੋਹਿਤ ਭਾਟੀਆ ਹਮਸਫਰ ਯੂਥ ਕਲੱਬ ਦੇ ਪ੍ਰਧਾਨ ਅਤੇ ਸਬ ਐਡੀਟਰ ਵੱਲੋਂ ਤਜੁਰਬੇ ਬਾਰੇ ਮਾਰਗਦਰਸ਼ਨ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਉਦਮੀਤਾ ਰਚਨਾਤਮਕਤਾ ਅਤੇ ਨੇਤ੍ਰੀਤਬ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।। ਉਹਨਾਂ ਨੇ ਦੱਸਿਆ ਕਿ ਜੋਖਮ ਲੈਣਾ, ਨਵੇ ਵਿਚਾਰ ਲਿਆਉਣਾ ਅਤੇ ਸਮੱਸਿਆਵਾਂ ਦਾ ਹੱਲ ਕਰਨਾ ਸਫਲ ਜੀਵਨ ਦੀਆਂ ਕੁੰਜੀਆਂ ਹਨ ਉਹਨਾਂ ਨੇ ਪ੍ਰਧਾਨ ਮੰਤਰੀ ਇਮਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਦੇ ਅਧੀਨ ਚਲਾਈਆਂ ਜਾ ਰਹੀਆਂ ਸੈਂਟਰ ਗੌਰਮੈਂਟ ਵੱਲੋਂ ਭਲਾਈ ਤੇ ਕਰਜੇ ਸੰਬੰਧੀ ਸਕੀਮਾਂ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ। ਸਮਾਗਮ ਦੀ ਸਮਾਪਤੀ ਡਾਕਟਰ ਹਰਮਨਪ੍ਰੀਤ ਕੌਰ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਕੀਤੀ ਗਈ। ਕਾਰਜਕਾਰੀ ਪ੍ਰਿੰਸੀਪਲ ਡਾਕਟਰ ਜਗਜੀਤ ਕੌਰ ਨੇ ਆਯੋਜਕ ਟੀਮ ਦੀ ਪ੍ਰਸ਼ੰਸਾ ਕੀਤੀ ਤੇ ਵਿਦਿਆਰਥੀਆਂ ਨੂੰ ਨਵੀਂ ਸੋਚ ਅਤੇ ਨਵੇਂ ਵਿਚਾਰਾਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋਫੈਸਰ ਨਵਨੀਤ ਜੀੜ ਪ੍ਰੋਫੈਸਰ ਕਿਰਨਦੀਪ ਕੌਰ, ਪ੍ਰਭਦੀਪ ਕੌਰ ਪ੍ਰੋਫੈਸਰ ਸ਼ੇਖਰ ਕੁਮਾਰ ਪ੍ਰੋਫੈਸਰ ਈਸ਼ਾ ਮਦਾਨ ਪ੍ਰੋਫੈਸਰ ਵਿਨੋਦ ਅਹੀਰ ਪ੍ਰੋਫੈਸਰ ਰਿਤਿਕਾ ਚੌਧਰੀ ਅਤੇ ਪ੍ਰੋਫੈਸਰ ਜੋਤੀ ਚੁੰਬਰ ਮੌਜੂਦ ਸਨ।
PUBLISHED BY LMI DAILY NEWS PUNJAB
My post content
