ਕੂੜੇ ਵਾਲੀਆਂ ਗੱਡੀਆਂ ਢੱਕੀਆਂ ਕਿਉਂ ਨਹੀਂ ਜਾਂਦੀਆਂ? ਜਲੰਧਰ ਵਾਸੀ ਨੇ ਚੁੱਕਿਆ ਸਵਾਲ! ਜੀ.ਡੀ.ਪੀ. ਵਿੱਚ ਚੌਥੇ ਸਥਾਨ 'ਤੇ ਹੋਣ ਦੇ ਬਾਵਜੂਦ ਸਫਾਈ ਪ੍ਰਬੰਧਾਂ ਦੀ ਨਾਕਾਮੀ 'ਤੇ ਡੂੰਘੀ ਚਿੰਤਾ

ਜਲੰਧਰ, 4 ਨਵੰਬਰ (ਰਮੇਸ਼ ਗਾਬਾ) : ਭਾਰਤ ਭਾਵੇਂ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਆਧਾਰ 'ਤੇ ਵਿਸ਼ਵ ਵਿੱਚ ਚੌਥੇ ਸਥਾਨ 'ਤੇ ਪਹੁੰਚ ਚੁੱਕਾ ਹੈ ਅਤੇ ਦੇਸ਼ ਵਿੱਚ ਬੁਨਿਆਦੀ ਢਾਂਚੇ ਤੇ ਸੜਕਾਂ ਦੇ ਨਿਰਮਾਣ ਵਿੱਚ ਕਾਫ਼ੀ ਤਰੱਕੀ ਵੀ ਹੋਈ ਹੈ, ਪਰ ਸਫਾਈ ਪ੍ਰਬੰਧਾਂ ਵਿੱਚ ਕਈ ਕਮੀਆਂ ਅਜੇ ਵੀ ਸਪੱਸ਼ਟ ਤੌਰ 'ਤੇ ਸਾਹਮਣੇ ਆ ਰਹੀਆਂ ਹਨ। ਇਸੇ ਸੰਦਰਭ ਵਿੱਚ ਜਲੰਧਰ ਵਾਸੀ ਰਮਣੀਕ ਖੰਨਾ ਨੇ ਇੱਕ ਮਹੱਤਵਪੂਰਨ ਸਵਾਲ ਉਠਾਇਆ ਹੈ ਕਿ ਸ਼ਹਿਰਾਂ ਵਿੱਚ ਘਰਾਂ ਤੋਂ ਕੂੜਾ ਚੁੱਕ ਕੇ ਡੰਪ ਤੱਕ ਲਿਜਾਣ ਵਾਲੀਆਂ ਗੱਡੀਆਂ ਨੂੰ ਅੱਜ ਤੱਕ ਢੱਕਣ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਅਨੁਸਾਰ, ਜਦੋਂ ਇਹ ਗੱਡੀਆਂ ਸ਼ਹਿਰ ਦੀਆਂ ਸੜਕਾਂ ਤੋਂ ਲੰਘਦੀਆਂ ਹਨ, ਤਾਂ ਆਸ-ਪਾਸ ਇਲਾਕਿਆਂ ਵਿੱਚ ਬਦਬੂ ਫੈਲ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇਹ ਗੱਡੀਆਂ ਚਲਦਿਆਂ ਹੀ ਕੂੜਾ ਸੜਕਾਂ 'ਤੇ ਡਿੱਗ ਜਾਂਦਾ ਹੈ, ਜਿਸ ਨਾਲ ਨਾ ਸਿਰਫ਼ ਗੰਦਗੀ ਫੈਲਦੀ ਹੈ ਸਗੋਂ ਹਾਦਸਿਆਂ ਦਾ ਖਤਰਾ ਵੀ ਬਣ ਜਾਂਦਾ ਹੈ। ਖੰਨਾ ਨੇ ਕਿਹਾ ਕਿ ਜੇਕਰ ਕੂੜਾ ਚੁੱਕਣ ਲਈ ਲੱਖਾਂ ਰੁਪਏ ਦੀਆਂ ਗੱਡੀਆਂ ਖਰੀਦੀਆਂ ਜਾ ਸਕਦੀਆਂ ਹਨ, ਤਾਂ ਉਨ੍ਹਾਂ ਨੂੰ ਢੱਕਣ ਲਈ ਹਜ਼ਾਰਾਂ ਰੁਪਏ ਖਰਚ ਕਰਨਾ ਪ੍ਰਸ਼ਾਸਨ ਲਈ ਮੁਸ਼ਕਲ ਕਿਉਂ ਹੈ? ਇਹ ਸਿਰਫ਼ ਸਫਾਈ ਪ੍ਰਬੰਧਾਂ ਦੀ ਨਾਕਾਮੀ ਨਹੀਂ, ਸਗੋਂ ਸ਼ਹਿਰ ਦੇ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਨਾਲ ਸਿੱਧਾ ਜੁੜਿਆ ਮਸਲਾ ਹੈ। ਉਨ੍ਹਾਂ ਨੇ ਮਿਊਂਸਪਲ ਕਾਰਪੋਰੇਸ਼ਨ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਗੰਭੀਰ ਮਸਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਬਦਬੂ, ਗੰਦਗੀ ਅਤੇ ਪ੍ਰਦੂਸ਼ਣ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

PUBLISHED BY LMI DAILY NEWS PUNJAB

Ramesh Gaba

11/4/20251 min read

white concrete building
white concrete building

My post content