ਨਗਰ ਨਿਗਮ ਜਲੰਧਰ ਵੱਲੋਂ ਗੈਰ-ਮਨਜ਼ੂਰਸ਼ੁਦਾ ਕਨੈਕਸ਼ਨਾਂ ਨੂੰ ਨਿਯਮਿਤ ਕਰਨ ਲਈ ਵਿਸ਼ੇਸ਼ ਕੈਂਪ, ਵਾਸੀਆਂ ਨੂੰ ਅਪੀਲ
ਜਲੰਧਰ 20 ਨਵੰਬਰ: (ਰਮੇਸ਼ ਗਾਬਾ): ਨਗਰ ਨਿਗਮ ਜਲੰਧਰ ਵੱਲੋਂ ਗੈਰ-ਮਨਜ਼ੂਰਸ਼ੁਦਾ ਵਾਟਰ ਅਤੇ ਸੀਵਰੇਜ ਕਨੈਕਸ਼ਨਾਂ ਨੂੰ ਕਾਨੂੰਨੀ ਤੌਰ ‘ਤੇ ਨਿਯਮਿਤ (Regularize) ਕਰਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ, ਜ਼ੋਨ ਨੰਬਰ 2 ਅਧੀਨ ਆਉਂਦੇ ਖੇਤਰਾਂ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਦਾਦਾ ਕਾਲੋਨੀ, ਮਕਸੂਦਾਂ, ਅਤੇ ਪਟੇਲ ਨਗਰ ਐਕਸਟੈਂਸ਼ਨ ਦੇ ਵਸਨੀਕਾਂ ਨੂੰ ਆਪਣੇ ਗੈਰ-ਕਾਨੂੰਨੀ ਕਨੈਕਸ਼ਨਾਂ ਨੂੰ ਰਜਿਸਟਰ ਕਰਵਾਉਣ ਦਾ ਮੌਕਾ ਦਿੱਤਾ ਗਿਆ। ਨਗਰ ਨਿਗਮ ਜਲੰਧਰ ਨੇ ਇੱਕ ਬਿਆਨ ਜਾਰੀ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਇਸ ਨਿਯਮਿਤਤਾ ਮੁਹਿੰਮ ਦਾ ਪੂਰਾ ਲਾਭ ਲੈਣ। ਨਿਗਮ ਨੇ ਕਿਹਾ ਹੈ ਕਿ ਜਿਹੜੇ ਵਾਸੀ ਅਜੇ ਵੀ ਗੈਰ-ਮਨਜ਼ੂਰਸ਼ੁਦਾ ਵਾਟਰ ਅਤੇ ਸੀਵਰੇਜ ਕਨੈਕਸ਼ਨਾਂ ਦੀ ਵਰਤੋਂ ਕਰ ਰਹੇ ਹਨ, ਉਹ ਜਲਦ ਤੋਂ ਜਲਦ ਕੈਂਪਾਂ ਵਿੱਚ ਪਹੁੰਚ ਕੇ ਜਾਂ ਨਿਗਮ ਦਫ਼ਤਰਾਂ ਰਾਹੀਂ ਆਪਣੇ ਕਨੈਕਸ਼ਨਾਂ ਨੂੰ ਕਾਨੂੰਨੀ ਤੌਰ ‘ਤੇ ਰਜਿਸਟਰ ਕਰਵਾਉਣ ਤਾਂ ਜੋ ਉਹ ਬਿਨਾਂ ਕਿਸੇ ਰੁਕਾਵਟ ਦੇ ਨਿਗਮ ਦੀਆਂ ਸਹੂਲਤਾਂ ਦਾ ਲਾਭ ਲੈ ਸਕਣ।
PUBLISHED BY LMI DAILY NEWS PUNJAB
My post content
