ਅਮਰੀਕਾ ਵਿੱਚ ਅੰਮ੍ਰਿਤਧਾਰੀ ਸਿੰਘ ਸਵਰਨਜੀਤ ਸਿੰਘ ਖਾਲਸਾ ਦੇ ਮੇਅਰ ਬਣਨ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਉਹਨਾਂ ਦੇ ਪਿਤਾ ਪਰਮਿੰਦਰ ਪਾਲ ਸਿੰਘ ਖਾਲਸਾ ਨੂੰ ਸਨਮਾਨਿਤ ਕੀਤਾ।

ਜਲੰਧਰ 6 ਨਵੰਬਰ 2025 (ਰਮੇਸ਼ ਗਾਬਾ)-ਅਮਰੀਕਾ ਵਿੱਚ ਕੋਨਿਕਟੀਕਟ ਦੇ ਨੋਰਵਿਚ ਨਗਰ ਦੇ ਪਹਿਲੇ ਸਿੱਖ ਮੇਅਰ ਬਣ ਕੇ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੋ ਕਿ ਅੰਮ੍ਰਿਤ ਧਾਰੀ ਸਿੰਘ ਹਨ ਤੇ ਜਲੰਧਰ ਦੇ ਸਿੱਖ ਆਗੂ ਪਰਮਿੰਦਰ ਪਾਲ ਸਿੰਘ ਖਾਲਸਾ ਸਪੁੱਤਰ ਹਨ ਨੇ ਸਮੁੱਚੀ ਸਿੱਖ ਕੌਮ ਦੇ ਪੰਜਾਬ ਦਾ ਨਾਮ ਸਾਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਸਵਰਨਜੀਤ ਸਿੰਘ ਖਾਲਸਾ ਦੇ ਦਾਦਾ ਜੀ ਸਵਰਗਵਾਸੀ ਇੰਦਰਪਾਲ ਸਿੰਘ ਖਾਲਸਾ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸਨ ਅਤੇ ਸਾਰਾ ਪਰਿਵਾਰ ਹੀ ਅੰਮ੍ਰਿਤਧਾਰੀ ਹੈ ਤੇ ਸਿੱਖੀ ਨੂੰ ਸਮਰਪਿਤ ਹੈ ਨੇ ਆਪਣੀ ਯੋਗਤਾ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਉਹਨਾਂ ਦੇ ਮੇਅਰ ਬਣਨ ਤੇ ਓਹਨਾ ਦੇ ਪਿਤਾ ਪਰਮਿੰਦਰ ਪਾਲ ਸਿੰਘ ਖਾਲਸਾ ਨੂੰ ਅੱਜ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਸ੍ਰੀ ਸਾਹਿਬ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਤੇ ਬੋਲਦੇ ਆ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਸਵਰਨਜੀਤ ਸਿੰਘ ਖਾਲਸਾ ਦੇ ਮੇਅਰ ਬਣਨਾ ਇਹ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਸਿੱਖ ਪੰਥ ਦੀਆਂ ਅਸੀਸਾਂ ਨਾਲ ਹੀ ਸੰਭਵ ਹੋਇਆ ਹੈ ਦੇਸ਼ ਤੋਂ ਬਾਹਰ ਸਿੱਖੀ ਪ੍ਰੰਪਰਾਵਾਂ ਦਾ ਪਾਲਣ ਕਰਨਾ ਉਹਨਾਂ ਨੂੰ ਇਹ ਗੁਣ ਆਪਣੇ ਦਾਦਾ ਦਾਦੀ ਤੋਂ ਮਿਲੇ ਹਨ। ਉਹਨਾਂ ਸਿੱਖ ਤਾਲਮੇਲ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਵੱਲੋਂ ਜਲੰਧਰ ਵਿੱਚ ਸਿੱਖ ਕੌਮ ਦੀ ਚੜਦੀ ਕਲਾ ਲਈ ਕੀਤੇ ਜਾਵੇ ਉਪਰਾਲੇ ਬਹੁਤ ਹੀ ਸਲਾਹੁਣ ਯੋਗ ਹਨ ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਤੇ ਰਵਿੰਦਰ ਸਿੰਘ ਚੀਮਾ ਨੇ ਕਿਹਾ ਪਰਮਿੰਦਰ ਪਾਲ ਸਿੰਘ ਖਾਲਸਾ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਮਾਣਮੱਤਾ ਮਹਿਸੂਸ ਕਰ ਰਹੇ ਹਾਂ ਉਹਨਾਂ ਕਿਹਾ ਕਿ ਜਿਥੇ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਵਿੱਚ ਮੇਅਰ ਬਣੇ ਹਨ ਉਥੇ ਪਰਮਿੰਦਰ ਪਾਲ ਸਿੰਘ ਖਾਲਸਾ ਸਿੱਖੀ ਦੀ ਚੜ੍ਹਦੀ ਕਲਾ ਤੇ ਲੋੜਵਦਾ ਸਿੱਖਾਂ ਦੀ ਮਦਦ ਲਈ ਹਰ ਵੇਲੇ ਤਤਪਰ ਰਹਿੰਦੇ ਹਨ ਤੇ ਜੀ ਕਿ ਬੋਹੁਤ ਹੀ ਸ਼ਲਾਂਘਾ ਯੋਗ ਤੇ ਸਿੱਖੀ ਦੇ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਬੱਗਾ ਰਣਜੀਤ ਸਿੰਘ ਰਾਜ ਨਗਰ ਹਰਪ੍ਰੀਤ ਸਿੰਘ ਰੋਬਿਨ ਅਤੇ ਸਾਹਿਬ ਸਿੰਘ ਹਾਜਰ ਸਨ

PUBLISHED BY LMI DAILY NEWS PUNJAB

Ramesh Gaba

11/6/20251 min read

black blue and yellow textile
black blue and yellow textile

My post content