13 ਦਸੰਬਰ ਨੂੰ ਆਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸੂਬਾਈ ਰੋਸ ਰੈਲੀ* ਪੰਜਾਬ ਯੂਨੀਵਰਸਟੀ ਚੰਡੀਗੜ੍ਹ ਨੂੰ ਬਚਾਉਣ ਲਈ ਚੱਲ ਰਹੇ ਅੰਦੋਲਨ ਵਿੱਚ ਵੱਡੀ ਸ਼ਮੂਲੀਅਤ ਕਰਨ ਲਈ ਮਤਾ ਪਾਸ
ਜਲੰਧਰ, 9 ਨਵੰਬਰ: (ਰਮੇਸ਼ ਗਾਬਾ) ਅੱਜ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੀ 17ਵੀਂ ਜਨਰਲ ਕੌਂਸਲ ਦਾ ਦੂਜਾ ਸੂਬਾਈ ਇਜਲਾਸ ਸੰਪੰਨ ਹੋਇਆ ਇਸ ਇਜਲਾਸ ਵਿੱਚ ਜੀਟੀਯੂ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਬਲਾਕ ਪ੍ਰਧਾਨ ਅਤੇ ਜ਼ਿਲ੍ਹਾ ਆਗੂਆਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲੋਂ ਝੰਡੇ ਦੀ ਰਸਮ ਕੀਤੀ ਗਈ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਝੰਡਾ ਲਹਿਰਾਇਆ। ਜਨਰਲ ਕੌਂਸਲ ਦੇ ਅਜਲਾਸ ਦੇ ਸੁਰੂਆਤ ਸਮੇਂ ਵਿਛੜੇ ਸਾਥੀਆਂ ਦੇ ਸੋਕ ਮਤੇ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਜੀਟੀਯੂ ਪੰਜਾਬ ਦੇ ਸਾਬਕਾ ਆਗੂ ਹਰਕੰਵਲ ਸਿੰਘ ਜੀ ਨੇ ਜਨਰਲ ਕੌਂਸਲ ਦਾ ਉਦਘਾਟਨ ਕਰਦਿਆਂ ਜੀਟੀਯੂ ਪੰਜਾਬ ਦੇ ਸੰਘਰਸ਼ੀ ਇਤਿਹਾਸ ਤੇ ਚਾਨਣਾ ਪਾਇਆ। ਇਸ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਜੀ ਅਤੇ ਜਰਨਲ ਸਕੱਤਰ ਤੀਰਥ ਸਿੰਘ ਬਾਸੀ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ, ਜੀਟੀਯੂ ਦੇ ਸਾਬਕਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ 4161 ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆ ਨੇ ਭਰਾਤਰੀ ਸੰਦੇਸ਼ ਦਿੱਤਾ। ਇਸ ਉਪਰੰਤ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਰਨੈਲ ਫਿਲੌਰ ਵੱਲੋਂ ਆਏ ਹੋਏ ਆਗੂਆਂ ਨੂੰ ਜੀ ਆਇਆਂ ਕਿਹਾ ਗਿਆ। ਇਸ ਤੋਂ ਬਾਅਦ ਜੀਟੀਯੂ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਵੱਲੋਂ ਡਰਾਫਟ ਰਿਪੋਰਟ ਪੇਸ਼ ਕੀਤੀ ਗਈ। ਉਹਨਾਂ ਵੱਲੋਂ ਆਪਣੀ ਡਰਾਫਟ ਰਿਪੋਰਟ ਵਿੱਚ ਜੀਟੀਯੂ ਦੀਆਂ ਜਥੇਬੰਦਕ ਸਰਗਰਮੀਆਂ, ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਆਕ ਕੰਮ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਜਥੇਬੰਦੀ ਦੀ ਮਜਬੂਤੀ ਅਤੇ ਵਾਧੇ ਦਾ ਪੱਖ ਰੱਖਿਆ ਗਿਆ। ਇਸ ਰਿਪੋਰਟ ਤੇ ਬਾਅਦ ਵਿੱਚ ਪੰਜਾਬ ਭਰ ਦੇ ਵੱਖ ਵੱਖ ਜਿਲਿਆ ਤੋਂ ਆਏ 35 ਡੈਲੀਗੇਟਾਂ ਨੇ ਰਿਪੋਰਟ ਤੇ ਆਪਣੇ ਸੁਝਾਅ ਦਿੱਤੇ। ਜੀਟੀਯੂ ਪੰਜਾਬ ਵੱਲੋਂ ਆਪਣੇ ਮੰਗ ਪੱਤਰ ਦਾ ਖਰੜਾ ਦੱਸਦੇ ਹੋਏ ਕਿਹਾ ਕਿ ਜੀਟੀਯੂ ਪੰਜਾਬ ਮੰਗ ਕਰਦੀ ਹੈ ਕਿ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ ਅਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਈ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਅਧਿਆਪਕਾਂ, ਕੱਚੇ /ਐਸੋਸੀਏਟ ਅਧਿਆਪਕਾਂ, ਆਦਰਸ਼ ਸਕੂਲਾਂ ਦੇ ਅਧਿਆਪਕਾਂ, ਐਨ ਐਸ ਕਿਊ ਐਫ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਾਉਣਾ, ਕੇਂਦਰੀ ਤਨਖਾਹ ਸਕੇਲ ਰੱਦ ਕਰਵਾ ਕੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਾਉਣਾ, ਮਾਣਯੋਗ ਹਾਈਕੋਰਟ ਵੱਲੋਂ 15 -01- 15 ਦਾ ਮੁੱਢਲੀ ਤਨਖਾਹ ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਰੱਦ ਕਰਨਾ, ਸੇਵਾ ਨਿਯਮਾਂ ਵਿੱਚ ਕੀਤੀਆਂ ਅਧਿਆਪਕ / ਮੁਲਾਜ਼ਮ ਵਿਰੋਧੀ ਸੋਧਾਂ ਰੱਦ ਕਰਾਉਣਾ, ਵਧੇ ਦਾਖਲੇ ਅਨੁਸਾਰ ਨਵੀਆਂ ਪੋਸਟਾਂ ਦੀ ਸਿਰਜਣਾ ਕਰਵਾਉਣੀ ਅਤੇ ਖਾਲੀ ਪੋਸਟਾਂ ਤੇ ਪੂਰੇ ਗ੍ਰੇਡ ਨਾਲ ਭਰਤੀ ਕਰਵਾਉਣਾ, ਪੇਂਡੂ ਭੱਤੇ ਸਮੇਤ ਕੱਟੇ 37 ਭੱਤੇ ਬਹਾਲ ਕਰਾਉਣਾ, ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਬਕਾਇਆ ਜਾਰੀ ਕਰਾਉਣਾ, ਸਰਕਾਰ ਵੱਲੋਂ ਵਿਕਾਸ ਟੈਕਸ ਦੇ ਨਾਂ ਤੇ 2400 ਸਾਲਾਨਾ ਵਸੂਲਿਆ ਜਾ ਰਿਹਾ ਜਜੀਆ ਟੈਕਸ ਵਾਪਸ ਕਰਾਉਣਾ, ਤਨਖਾਹ ਕਮਿਸ਼ਨ ਵੱਲੋਂ ਦਿੱਤਾ ਹਾਇਰ ਗਰੇਡ ਲਾਗੂ ਕਰਾਉਣਾ, ਮੁੱਢਲੀ ਸਿੱਖਿਆ ਮਾਤ ਭਾਸ਼ਾ ਰਾਹੀਂ ਦੇਣਾ ਯਕੀਨੀ ਬਣਾਉਣਾ, ਪ੍ਰੀ ਪ੍ਰਾਈਮਰੀ ਲਈ ਨਰਸਰੀ ਟੀਚਰ, ਹਰ ਪ੍ਰਾਈਮਰੀ ਸਕੂਲ ਲਈ ਹੈਡ ਟੀਚਰ, ਜਮਾਤਵਾਰ ਟੀਚਰ, ਅਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕ ਦੇਣ ਲਈ ਸਿੱਖਿਆ ਅਤੇ ਵਿਦਿਆਰਥੀ ਪੱਖੀ ਤਰਕ ਸੰਗਤ ਰੈਸ਼ਨੇਲਾਈਜੇਸਸ਼ਨ ਨੀਤੀ ਬਣਵਾਉਣਾ, ਹਰ ਵਰਗ ਦੀਆਂ ਪਦ ਉਨਤੀਆਂ ਵਿੱਚ ਲਗਾਤਾਰਤਾ ਲਿਆਉਣੀ, ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਵਿੱਚ ਲਗਾਈਆਂ ਡਿਊਟੀਆਂ ਨੂੰ ਤੁਰੰਤ ਰੱਦ ਕਰਾਉਣਾ, ਪੰਜਵੇਂ ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਾਉਣਾ ਅਤੇ ਛੇਵੇਂ ਤਨਖਾਹ ਕਮਿਸ਼ਨ ਵਿੱਚ ਅਧਿਆਪਕ / ਮੁਲਾਜ਼ਮ ਪੱਖੀ ਸੋਧਾਂ ਕਰਾਉਣਾ, ਛੇਵੇਂ ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਵਾ ਕੇ ਏ. ਸੀ.ਪੀ. ਲਾਗੂ ਕਰਾਉਣਾ, ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਵਾਉਣਾ, ਮਿਡ ਡੇ ਮੀਲ ਦੀ ਰਾਸ਼ੀ ਐਡਵਾਂਸ ਵਿੱਚ ਦਵਾਉਣਾ, ਨਵੇਂ ਬਲਾਕ ਪ੍ਰਾਇਮਰੀ ਸਿੱਖਿਆ ਦਫਤਰਾਂ ਵਿੱਚ ਕਲਰਕਾਂ ਦੀ ਪੋਸਟ ਅਤੇ ਹਰੇਕ ਪ੍ਰਾਇਮਰੀ ਸਿੱਖਿਆ ਦਫਤਰ ਵਿੱਚ ਘੱਟੋ ਘੱਟ ਦੋ ਕਲਰਕਾਂ ਦੀਆਂ ਪੋਸਟਾਂ ਦਵਾਉਣਾ, ਕਿਤਾਬਾਂ ਦੇ ਮੁਕੰਮਲ ਸੈੱਟ ਸੈਸ਼ਨ ਦੇ ਸ਼ੁਰੂ ਵਿੱਚ ਦਵਾਉਣਾ, ਵਿਦਿਆਰਥੀਆਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਤੇ ਲਗਾਈ ਫੀਸ ਨੂੰ ਮੁੱਢ ਤੋਂ ਰੱਦ ਕਰਾਉਣਾ, ਸੀਈਪੀ ਸਮੇਤ ਸਾਰੇ ਗੈਰ ਵਿਦਿਅਕ ਪ੍ਰੋਜੈਕਟ ਤੁਰੰਤ ਬੰਦ ਕਰਵਾ ਕੇ ਅਧਿਆਪਕਾਂ ਨੂੰ ਜਮਾਤਾਂ ਲਈ ਨਿਰਧਾਰਿਤ ਪ੍ਰਾਠਕ੍ਰਮ ਅਨੁਸਾਰ ਪੜਾਉਣ ਦੀ ਖੁੱਲ੍ਹ ਦਵਾਉਣਾ ਆਦਿ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਰਿਪੋਰਟ ਤੇ ਡੈਲੀਗੇਟਾਂ ਦੇ ਸੁਝਾਵ ਦੇਣ ਤੋਂ ਬਾਅਦ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਜੀ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸਰਬ ਸੰਮਤੀ ਨਾਲ ਪਾਸ ਕਰਾਇਆ ਗਿਆ ਅਤੇ ਮੰਗ ਪੱਤਰ ਦਾ ਹਿੱਸਾ ਬਣਾਇਆ ਗਿਆ। ਇਸ ਮੌਕੇ ਸਰਬ ਸੰਮਤੀ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੇਂਦਰ ਦੀ ਦਖਲ ਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਸੈਨਟ ਚੋਣਾਂ ਤੁਰੰਤ ਕਰਵਾਈਆਂ ਜਾਣ, ਇਲਾਹਾਬਾਦ ਹਾਈਕੋਰਟ ਦਾ ਫੈਸਲਾ ਲਾਗੂ ਕਰਨ, ਅਦਾਲਤਾਂ ਵਲੋਂ ਅਧਿਆਪਕਾਂ ਦੇ ਹੱਕ ਵਿੱਚ ਹੋਏ ਫੈਸਲੇ ਜਨਰਲਾਈਜ਼ ਕਰਨ, ਹੜ੍ਹ ਪੀੜਤ ਜਿਲ੍ਹਿਆਂ ਦੇ ਬੱਚਿਆਂ ਦੀਆਂ ਫੀਸਾਂ ਮੁਆਫ ਕਰਨ, ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਸਿਆਸੀ ਦਖਲ ਅੰਦਾਜੀ ਬੰਦ ਕਰਨ, ਸੋਧ ਦੇ ਨਾਂ ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਕਰਨ ਆਦਿ ਮਤੇ ਪਾਸ ਕੀਤੇ ਗਏ। ਜੀ ਟੀ ਯੂ ਪੰਜਾਬ ਦੀ ਜਨਰਲ ਕੌਂਸਲ ਨੇ 13 ਦਸੰਬਰ ਨੂੰ ਮੰਗ ਪੱਤਰ 'ਚ ਦਰਜ ਮੰਗਾਂ ਮਨਾਉਣ ਲਈ ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਮੇਂ ਅਮਨਦੀਪ ਸ਼ਰਮਾ, ਤੀਰਥ ਸਿੰਘ ਬਾਸੀ, ਕੁਲਦੀਪ ਪੁਰੋਵਾਲ, ਗੁਰਪ੍ਰੀਤ ਸਿੰਘ ਅਮੀਵਾਲ, ਮਨੋਹਰ ਲਾਲ ਸ਼ਰਮਾ, ਗੁਰਦੀਪ ਸਿੰਘ ਬਾਜਵਾ, ਬਲਵਿੰਦਰ ਭੁੱਟੋ, ਰਵਿੰਦਰ ਸਿੰਘ ਪੱਪੀ, ਰਾਜੀਵ ਹਾਂਡਾ, ਜੱਜਪਾਲ ਸਿੰਘ ਬਾਜੇਕੇ, ਪ੍ਰਿਤਪਾਲ ਸਿੰਘ ਚੋਟਾਲਾ, ਸੁੱਚਾ ਸਿੰਘ ਟਰਪਈ, ਬਿਕਰਮਜੀਤ ਸਿੰਘ, ਸੁਖਚੈਨ ਸਿੰਘ ਬੱਧਣ, ਸਰਬਜੀਤ ਸਿੰਘ, ਸੁਭਾਸ਼ ਚੰਦਰ, ਪਰਮਜੀਤ ਸੋਰੇਵਾਲਾ, ਅਮਨਦੀਪ ਸਿੰਘ, ਪਰਮਜੀਤ ਸਿੰਘ ਪਟਿਆਲਾ, ਸਤਵੰਤ ਸਿੰਘ ਆਲਮਪੁਰ, ਤੇਜਿੰਦਰ ਸਿੰਘ ਤੇਜੀ, ਬਲਦੇਵ ਸਿੰਘ ਬਠਿੰਡਾ, ਰਛਪਾਲ ਸਿੰਘ ਵੜੈਚ, ਗੁਰਦਾਸ ਸਿੰਘ ਸਿੱਧੂ, ਕੁਲਵਿੰਦਰ ਸਿੰਘ ਮਲੋਟ, ਮੰਗਲ ਸਿੰਘ ਟਾਂਡਾ, ਫ਼ਕੀਰ ਸਿੰਘ ਟਿੱਬਾ, ਬਲਜੀਤ ਸਿੰਘ ਕੁਲਾਰ, ਸੁਖਵਿੰਦਰ ਸਿੰਘ ਮੱਕੜ, ਵੇਦਰਾਜ, ਵਿਨੋਦ ਭੱਟੀ, ਬਲਵੀਰ ਭਗਤ, ਰਗਜੀਤ ਸਿੰਘ, ਗੁਰਿੰਦਰ ਸਿੰਘ, ਹਰਮਨਜੋਤ ਸਿੰਘ ਵਾਲੀਆ, ਲੇਖਰਾਜ ਪੰਜਾਬੀ, ਸੰਦੀਪ ਕੁਮਾਰ, ਪ੍ਰੇਮ ਖਲਵਾੜਾ, ਸੁਖਵਿੰਦਰ ਰਾਮ, ਕੁਲਵੰਤ ਰੁੜਕਾ, ਕੁਲਦੀਪ ਕੌੜਾ, ਰਤਨ ਸਿੰਘ, ਨਿਰਮੋਲਕ ਸਿੰਘ ਹੀਰਾ, ਜਸਵੀਰ ਨਕੋਦਰ, ਕਵਿਸ਼ ਵਾਲੀਆ, ਰਾਜਿੰਦਰ ਸਿੰਘ ਰਾਜਨ, ਰਾਜੇਸ਼ ਅਮਲੋਹ, ਆਦਿ ਹਾਜ਼ਰ ਸਨ।
PUBLISHED BY LMI DAILY NEWS PUNJAB
My post content
