ਐੱਨਆਈਟੀ ਜਲੰਧਰ ਅਤੇ ਆਈਐੱਨਐਸਟੀ ਮੋਹਾਲੀ ਵੱਲੋਂ ਅੰਤਰਰਾਸ਼ਟਰੀ ਕਾਨਫ਼ਰੰਸ ‘ਏਐਮਐਸਡੀਟੀ-2025’ ਦਾ ਆਯੋਜਨ
ਜਲੰਧਰ, 10 ਨਵੰਬਰ:(ਰਮੇਸ਼ ਗਾਬਾ) ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੋਲੋਜੀ (ਐੱਨਆਈਟੀ), ਜਲੰਧਰ ਵੱਲੋਂ “ਐਡਵਾਂਸਡ ਮਟੀਰੀਅਲਜ਼ ਫਾਰ ਸਸਟੇਨੇਬਲ ਡਿਵੈਲਪਮੈਂਟ ਐਂਡ ਟੈਕਨੋਲੋਜੀ (ਏਐਮਐਸਡੀਟੀ-2025)” ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਹ ਕਾਨਫ਼ਰੰਸ ਇੰਸਟੀਟਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨੋਲੋਜੀ (ਆਈਐੱਨਐਸਟੀ), ਮੋਹਾਲੀ ਦੇ ਸਹਿਯੋਗ ਨਾਲ ਹਾਈਬ੍ਰਿਡ ਮੋਡ ਵਿੱਚ ਕਰਵਾਈ ਗਈ। ਕਾਨਫ਼ਰੰਸ ਵਿੱਚ ਸੱਤ ਦੇਸ਼ਾਂ ਤੋਂ ਆਏ ਖੋਜਾਰਥੀਆਂ ਨੇ ਭਾਗ ਲਿਆ। ਕਾਨਫ਼ਰੰਸ ਦਾ ਉਦਘਾਟਨ ਪ੍ਰੋ. ਪੀ. ਕੇ. ਬਾਜਪੇਈ, ਵਾਈਸ ਚਾਂਸਲਰ, ਜੈ ਪ੍ਰਕਾਸ਼ ਯੂਨੀਵਰਸਿਟੀ, ਛਪਰਾ (ਬਿਹਾਰ) ਨੇ ਮੁੱਖ ਮਹਿਮਾਨ ਵਜੋਂ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਉੱਚ ਗੁਣਵੱਤਾ ਵਾਲੀ ਅਤੇ ਕੇਂਦ੍ਰਿਤ ਖੋਜ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਜਿਹਾ ਖੋਜ ਕਾਰਜ ਦੇਸ਼ ਦੀ ਤਰੱਕੀ ਅਤੇ ਵਿਗਿਆਨਕ ਵਿਕਾਸ ਵਿੱਚ ਸਿੱਧਾ ਯੋਗਦਾਨ ਪਾਉਂਦਾ ਹੈ। ਪ੍ਰੋ. ਬਿਨੋਦ ਕੁਮਾਰ ਕੰਨੌਜੀਆ, ਡਾਇਰੈਕਟਰ, ਐੱਨਆਈਟੀ ਜਲੰਧਰ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਈ ਵਿਸ਼ਿਆਂ ਨਾਲ ਜੁੜੀ ਖੋਜ ਅਤੇ ਉਦਯੋਗ-ਸਬੰਧਿਤ ਅਧਿਐੱਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨ ਖੋਜਾਰਥੀਆਂ ਨੂੰ ਰਾਸ਼ਟਰੀ ਤਰਜੀਹਾਂ ਅਤੇ ਗਲੋਬਲ ਸਸਟੇਨੇਬਿਲਟੀ ਟੀਚਿਆਂ ਦੇ ਅਨੁਸਾਰ ਕੰਮ ਕਰਨ ਦੀ ਅਪੀਲ ਕੀਤੀ। ਪ੍ਰੋ. ਆਕਾਸ਼ ਦੀਪ, ਡਾਇਰੈਕਟਰ, ਆਈਐੱਨਐਸਟੀ ਮੋਹਾਲੀ ਗੈਸਟ ਆਫ ਆਨਰ ਵਜੋਂ ਕਾਨਫ਼ਰੰਸ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਉੱਨਤ ਮਟੀਰੀਅਲਜ਼ ਦੇ ਖੇਤਰ ਵਿੱਚ ਤਰੱਕੀ ਲਈ ਸੰਸਥਾਵਾਂ ਦੇ ਸਹਿਯੋਗ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਐੱਨਆਈਟੀ ਜਲੰਧਰ ਅਤੇ ਆਈਐੱਨਐਸਟੀ ਮੋਹਾਲੀ ਵਿਚਕਾਰ ਲਗਾਤਾਰ ਸਾਂਝੀਆਂ ਪਹਿਲਾਂ ਦੀ ਲੋੜ ਬਾਰੇ ਗੱਲ ਕੀਤੀ। ਪ੍ਰੋ. ਜੇ. ਐੱਨ. ਚੱਕਰਬਰਤੀ ਨੇ ਭਾਗੀਦਾਰਾਂ ਨੂੰ ਸਮਾਜਕ ਹਿੱਤ ਵਿੱਚ ਵਿਗਿਆਨਕ ਹੱਲ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਪ੍ਰੋ. ਅਜੈ ਬੰਸਲ, ਰਜਿਸਟਰਾਰ, ਐੱਨਆਈਟੀ ਜਲੰਧਰ ਨੇ ਆਯੋਜਕ ਟੀਮ ਨੂੰ ਵਧਾਈ ਦਿੱਤੀ ਅਤੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਪ੍ਰਵੀਨ ਮਲਿਕ, ਚੇਅਰਮੈਨ-ਕਮ-ਕਨਵੀਨਰ, ਏਐਮਐਸਡੀਟੀ-2025 ਨੇ ਸਵਾਗਤੀ ਸੰਬੋਧਨ ਦਿੰਦੇ ਹੋਏ ਕਾਨਫ਼ਰੰਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਐੱਨਆਈਟੀ ਜਲੰਧਰ ਅਤੇ ਆਈਐੱਨਐਸਟੀ ਮੋਹਾਲੀ ਦੇ ਡਾਇਰੈਕਟਰਾਂ ਦਾ ਮਾਰਗ-ਦਰਸ਼ਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰੋ. ਐੱਚ. ਐਮ. ਮਿੱਤਲ, ਹੈੱਡ, ਫ਼ਿਜ਼ਿਕਸ ਡਿਪਾਰਟਮੈਂਟ ਨੇ ਵੀ ਭਾਗੀਦਾਰਾਂ ਨੂੰ ਇਸ ਮੰਚ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਦੋ ਰੋਜ਼ਾ ਕਾਨਫ਼ਰੰਸ ਵਿੱਚ ਕੀਨੋਟ ਲੈਕਚਰ, ਇਨਵਾਇਟਿਡ ਟਾਕ, ਮੌਖਿਕ ਪ੍ਰਸਤੁਤੀਆਂ ਅਤੇ ਪੋਸਟਰ ਸੈਸ਼ਨ ਸ਼ਾਮਲ ਸਨ। ਮੁੱਖ ਬੁਲਾਰਿਆਂ ਵਿੱਚ ਪ੍ਰੋ. ਡੂਨ ਕੀ ਯੂਨ (ਸਾਊਥ ਕੋਰੀਆ), ਪ੍ਰੋ. ਸਮੀਰ ਸਪਰਾ (ਆਈਆਈਟੀ ਦਿੱਲੀ), ਪ੍ਰੋ. ਰਵੀ ਕੁਮਾਰ (ਐੱਨਆਈਟੀ ਹਮੀਰਪੁਰ) ਦੇ ਨਾਲ-ਨਾਲ ਫਰਾਂਸ, ਹੌਂਗ ਕੌਂਗ, ਡੀ.ਆਰ.ਡੀ.ਓ., ਐੱਨ.ਪੀ.ਐਲ., ਜੇ.ਐੱਨ.ਯੂ. ਅਤੇ ਹੋਰ ਸੰਸਥਾਵਾਂ ਦੇ ਕਈ ਪ੍ਰਸਿੱਧ ਮਾਹਿਰ ਸ਼ਾਮਲ ਸਨ। ਕਾਨਫ਼ਰੰਸ ਦੌਰਾਨ ਛੇ ਬੈਸਟ ਪੇਪਰ ਪ੍ਰੇਜ਼ਨਟੇਸ਼ਨ ਐਵਾਰਡ ਦਿੱਤੇ ਗਏ, ਜਦਕਿ ਡਾ. ਲਲਿਤਾ ਸ਼ਰਮਾ (ਚੈਕ ਰਿਪਬਲਿਕ) ਨੂੰ ਬੈਸਟ ਪੋਸਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਏਐੱਨਆਰਐਫ, ਡੀਆਰਡੀਓ, ਸੀਐਸਆਈਆਰਅਤੇ ਆਈਐੱਨਐਸਟੀ ਮੋਹਾਲੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਹਾਇਤਾ ਨਾਲ ਏਐਮਐਸਡੀਟੀ-2025 ਨੂੰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
PUBLISHED BY LMI DAILY NEWS PUNJAB
My post content
