ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਇੰਟਰਸਟੇਟ ਡਰੱਗਸ ਸਿੰਡੀਕੇਟ ਨੂੰ ਤੋੜਨ ਵਿੱਚ ਵੱਡੀ ਸਫਲਤਾ : ਕਮਰਸ਼ੀਅਲ ਮਾਤਰਾ ਵਿੱਚ 205 ਗ੍ਰਾਮ ਕੋਕੀਨ, 02 ਕਿਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ LSD ਗੋਲੀਆਂ, 02 ਨਜਾਇਜ਼ ਅਸਲੇ ਅਤੇ 05 ਜਿੰਦਾ ਰੌਂਦ ਬਰਾਮਦ*

ਜਲੰਧਰ, 15 ਨਵੰਬਰ (ਰਮੇਸ਼ ਗਾਬਾ)` ਕਮਿਸ਼ਨਰੇਟ ਪੁਲਿਸ ਜਲੰਧਰ ਨੇ ਇੰਟਰਸਟੇਟ ਡਰੱਗ ਨੈਟਵਰਕ ਵਿੱਚ ਸ਼ਾਮਲ 02 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਕਮਰਸ਼ੀਅਲ ਮਾਤਰਾ ਵਿੱਚ 205 ਗ੍ਰਾਮ ਕੋਕੀਨ, 02 ਕਿਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ LSD ਗੋਲੀਆਂ, 02 ਨਜਾਇਜ਼ ਅਸਲੇ ਅਤੇ 05 ਜਿੰਦਾ ਰੌਂਦ ਬਰਾਮਦ ਕਰਦਿਆਂ ਵੱਡੀ ਕਾਰਵਾਈ ਅੰਜਾਮ ਦਿੱਤੀ ਹੈ। ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਰਵਾਈ, ਸ੍ਰੀ ਮਨਪ੍ਰੀਤ ਸਿੰਘ ਢਿੱਲੋਂ (DCP/Inv), ਸ੍ਰੀ ਜਯੰਤ ਪੁਰੀ (ADCP/Inv) ਅਤੇ ਸ੍ਰੀ ਅਮਰਬੀਰ ਸਿੰਘ (ACP) ਦੀ ਨਿਗਰਾਨੀ ਹੇਠ INSP ਸੁਰਿੰਦਰ ਕੁਮਾਰ ਇੰਚਾਰਜ CIA-Staff ਜਲੰਧਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਿਤੀ 14.11.2025 ਨੂੰ CIA Staff ਜਲੰਧਰ ਦੀ ਟੀਮ ਨਸ਼ਾ ਸਮੱਗਲਰਾਂ ਸਬੰਧੀ ਤਲਾਸ਼ ਮੁਹਿੰਮ ਦੌਰਾਨ ਸਰਵਿਸ ਲੇਨ ਨੇੜੇ ਮੰਦਾਕਨੀ ਫਾਰਮ, G.T Road ਫਗਵਾੜਾ ਜਲੰਧਰ ‘ਤੇ ਮੌਜੂਦ ਸੀ। ਇਸ ਦੌਰਾਨ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਗਿਆ, ਜਿਸਨੇ ਆਪਣਾ ਨਾਮ ਸਾਗਰ ਬੱਬਰ, ਪੁੱਤਰ ਲੇਟ ਪ੍ਰਦੀਪ ਬੱਬਰ, ਵਾਸੀ ਦਸ਼ਮੇਸ਼ ਨਗਰ, ਮਾਡਲ ਹਾਊਸ ਜਲੰਧਰ ਦੱਸਿਆ। ਦੋਸ਼ੀ ਕੋਲੋਂ ਕੁੱਲ 200 ਗ੍ਰਾਮ ਕੋਕੀਨ, 02 ਕਿਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ LSD ਗੋਲੀਆਂ, ਅਤੇ 01 ਪਿਸਟਲ .32 ਬੋਰ ਬਰਾਮਦ ਕੀਤੇ ਗਏ । ਦੌਰਾਨੇ ਕਾਰਵਾਈ ਉਸਦੇ ਸਾਥੀ ਧਰਮਾਂਸ਼ੂ ਉਰਫ ਲਵ, ਪੁੱਤਰ ਮਨੋਜ ਕੁਮਾਰ, ਵਾਸੀ ਬਸਤੀ ਸ਼ੇਖ, ਜਲੰਧਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੋਂ 05 ਗ੍ਰਾਮ ਕੋਕੀਨ ਅਤੇ 01 ਰਿਵਾਲਵਰ .32 ਬੋਰ ਸਮੇਤ 05 ਜਿੰਦਾ ਰੌਂਦ ਮਿਲੇ। ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 329 ਮਿਤੀ 14-11-2025 ਅਧੀਨ ਧਾਰਾ 21, 61, 85 NDPS Act ਵਾਧਾ ਜੁਰਮ 20,22,29 NDPS ACT ਅਤੇ 25-54-59 Arms Act ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤਾ ਗਿਆ ਹੈ। ਦੋਸ਼ੀ ਸਾਗਰ ਬੱਬਰ ਦੇ ਖਿਲਾਫ NDPS Act ਅਧੀਨ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਅਤੇ ਖਰੜ (ਮੋਹਾਲੀ) ਵਿੱਚ 02 ਮੁਕੱਦਮੇ ਪਹਿਲਾਂ ਤੋਂ ਦਰਜ ਹਨ, ਜਦਕਿ ਧਰਮਾਂਸ਼ੂ ਉਰਫ ਲਵ ਖ਼ਿਲਾਫ਼ ਵੀ ਥਾਣਾ ਕੁਰਾਲੀ, ਮੋਹਾਲੀ ਵਿੱਚ NDPS Act ਦਾ ਮੁਕੱਦਮਾ ਦਰਜ ਹੈ। ਗ੍ਰਿਫ਼ਤਾਰ ਦੋਸ਼ੀ ਪੁਲਿਸ ਰਿਮਾਂਡ ‘ਤੇ ਹਨ ਅਤੇ ਪੁੱਛਗਿੱਛ ਜਾਰੀ ਹੈ, ਤਾਂ ਜੋ ਉਨ੍ਹਾਂ ਦੇ ਫੋਰਵਰਡ ਅਤੇ ਬੈਕਵਰਡ ਲਿੰਕੇਜ਼ ਦੀ ਪੂਰੀ ਜਾਣਕਾਰੀ ਮਿਲ ਕੇ ਇਸ ਪੂਰੇ ਡਰੱਗ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ।

PUBLISHED BY LMI DAILY NEWS PUNJAB

Ramesh Gaba

11/15/20251 min read

a man riding a skateboard down the side of a ramp
a man riding a skateboard down the side of a ramp

My post content