ਆਦਰਸ਼ ਨਗਰ ਚੋਪਾਟੀ ਵਿਖੇ ਹੋਈ ਲੜਾਈ–ਝਗੜੇ ਦੀ ਵਾਰਦਾਤ ਵਿੱਚ ਸ਼ਾਮਲ ਦੋਸ਼ੀ ਗ੍ਰਿਫ਼ਤਾਰ*

`ਜਲੰਧਰ, 15 ਨਵੰਬਰ(ਰਮੇਸ਼ ਗਾਬਾ) ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਵਿੱਚ ਮਾੜੇ ਅਨਸਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੇ ਤਹਿਤ ਆਦਰਸ਼ ਨਗਰ ਚੋਪਾਟੀ ਵਿਖੇ ਹੋਈ ਲੜਾਈ ਦੀ ਘਟਨਾ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਮੁਕੱਦਮਾ ਨੰਬਰ 137 ਮਿਤੀ 14.11.2025 ਅਧੀਨ ਧਾਰਾਵਾਂ 109(2), 324(4), 191(3), 190, 351(3) BNS ਥਾਣਾ ਡਿਵੀਜ਼ਨ ਨੰਬਰ 2 ਵਿੱਚ ਦਰਜ ਕੀਤਾ ਗਿਆ। ਮੁਦਈ ਬਰਬਿਆਨ ਰਾਮ ਬੜਈ ਪ੍ਰਸ਼ਾਦ ਪੁੱਤਰ ਮੰਗਲ ਸ਼ਾਹ, ਵਾਸੀ ਪਿੰਡ ਸੰਚਰੀ, ਜ਼ਿਲ੍ਹਾ ਚੰਪਾਰਨ, ਬਿਹਾਰ (ਹਾਲ ਵਾਸੀ ਮਕਾਨ ਨੰ. 134 ਅਦਰਸ਼ ਨਗਰ, ਜਲੰਧਰ) ਨੇ ਬਿਆਨ ਕੀਤਾ ਕਿ ਉਹ ਘਰ ਦੇ ਬਾਹਰ ਫਲਾਂ ਦੀ ਰੇਹੜੀ ਲਗਾਉਂਦਾ ਹੈ। ਮਿਤੀ 13.11.2025 ਨੂੰ ਗ੍ਰਾਹਕ ਨੂੰ ਸਾਮਾਨ ਦੇਣ ਦੌਰਾਨ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ‘ਤੇ ਹਮਲਾ ਕੀਤਾ। ਵਾਰਦਾਤ ਤੋਂ ਬਾਅਦ, ਸ੍ਰੀਮਤੀ ਆਕਰਸ਼ੀ ਜੈਨ ADCP-1 ਅਤੇ ਸ਼੍ਰੀ ਅਮਨਦੀਪ ਸਿੰਘ ACP Central ਜਲੰਧਰ ਦੇ ਦਿਸ਼ਾ–ਨਿਰਦੇਸ਼ ਹੇਠ SI ਜਸਵਿੰਦਰ ਸਿੰਘ, ਮੁੱਖ ਅਫ਼ਸਰ, ਥਾਣਾ ਡਿਵੀਜ਼ਨ ਨੰ. 2 ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕੀਤੀ। ਸੀਸੀਟੀਵੀ ਫੁਟੇਜ, ਮਨੁੱਖੀ ਸਰੋਤਾਂ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕੀਤੀ ਗਈ ਅਤੇ ਦੋ ਵਿਅਕਤੀਆਂ—1. ਸੁਰਿੰਦਰ ਸਿੰਘ, ਪੁੱਤਰ ਅਮਰ ਸਿੰਘ, ਵਾਸੀ ਮਕਾਨ ਨੰ. 56, ਨਿਊ ਸ਼ਾਸ਼ਤਰੀ ਨਗਰ, ਨੇੜੇ ਤਾਰਾ ਪੈਲਸ, ਜਲੰਧਰ , 2. ਗੌਤਮ, ਪੁੱਤਰ ਮੁਕੇਸ਼ ਕੁਮਾਰ, ਵਾਸੀ ਮਕਾਨ ਨੰ. WX–164/47, ਅੰਬੇਦਕਰ ਨਗਰ, ਬਸਤੀ ਗੁੱਜਾ, ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀ ਗੌਤਮ ਪੁੱਤਰ ਮੁਕੇਸ਼ ਕੁਮਾਰ ਖ਼ਿਲਾਫ਼ ਪਹਿਲਾਂ ਵੀ ਇਕ ਅਪਰਾਧਿਕ ਮਾਮਲਾ ਥਾਣਾ ਡਿਵੀਜ਼ਨ ਨੰ. 2 ਵਿੱਚ ਦਰਜ ਹੈ। *ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਦੀ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ ।*

PUBLISHED BY LMI DAILY NEWS PUNJAB

Ramesh Gaba

11/15/20251 min read

white concrete building during daytime
white concrete building during daytime

My post content