ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਲੁੱਟ–ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਦੋਸ਼ੀ ਕਾਬੂ, 12 ਮੋਬਾਇਲ ਫੋਨ ਬਰਾਮਦ*

```ਜਲੰਧਰ, 16 ਨਵੰਬਰ: (ਰਮੇਸ਼ ਗਾਬਾ)ਸ਼ਹਿਰ ਵਿੱਚ ਸਨੈਚਿੰਗ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲ ਰਹੀਆਂ ਕਾਰਵਾਈਆਂ ਦੌਰਾਨ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਟੀਮ ਨੇ ਇੱਕ ਸਨੈਚਰ ਨੂੰ ਕਾਬੂ ਕਰਦੇ ਹੋਏ ਖੋਹੇ ਹੋਏ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਸ੍ਰੀਮਤੀ ਆਕਰਸ਼ੀ ਜੈਨ, ADCP-1 ਅਤੇ ਸ੍ਰੀ ਅਮਨਦੀਪ ਸਿੰਘ, ACP ਸੈਂਟਰਲ ਦੀ ਅਗਵਾਈ ਹੇਠ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਮੁਕੱਦਮਾ ਨੰਬਰ 200 ਮਿਤੀ 06.11.2025 ਅਧੀਨ ਧਾਰਾ 304(2), 3(5) BNS ਮੁਤਾਬਕ, ਸ਼ਿਕਾਇਤਕਰਤਾ ਅਮਨਦੀਪ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਮਕਾਨ ਨੰਬਰ 784/7, ਮਨਜੀਤ ਨਗਰ, ਲੁਧਿਆਣਾ ਨੇ ਦੱਸਿਆ ਸੀ ਕਿ ਉਹ ਨਾਮਦੇਵ ਚੌਂਕ ਤੋਂ ਈ-ਰਿਕਸ਼ਾ ਰਾਹੀਂ ਬੱਸ ਸਟੈਂਡ ਜਲੰਧਰ ਆ ਰਹੀ ਸੀ, ਜਦੋਂ 2 ਮੋਟਰਸਾਈਕਲ ਸਵਾਰ ਨਾਮਲੂਮ ਵਿਅਕਤੀਆਂ ਨੇ ਉਸਦਾ ਪਰਸ ਖੋਹ ਲਿਆ, ਜਿਸ ਵਿੱਚ ₹1,20,000 ਨਕਦ ਤੇ ਮਹੱਤਵਪੂਰਣ ਦਸਤਾਵੇਜ਼ ਸਨ। ਤਫਤੀਸ਼ ਦੌਰਾਨ ਸੀਸੀਟੀਵੀ ਫੁਟੇਜ, ਮਨੁੱਖੀ ਸਰੋਤਾਂ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਗਈ। ਮਿਤੀ 12.11.2025 ਨੂੰ ਦੋਸ਼ੀ ਗੌਰਵ ਉਰਫ਼ ਪਾਰਸ ਉਰਫ਼ ਗੋਰੂ, ਪੁੱਤਰ ਲੇਟ ਰਾਜ ਕੁਮਾਰ, ਵਾਸੀ ਵਾਰਡ ਨੰਬਰ 7 ਲੱਲਾ ਬਸਤੀ, ਨੇੜੇ ਦਾਚਾ ਮੰਡੀ, ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਨੂੰ BSF ਚੌਂਕ ਨੇੜੇ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਨੇ ਖੁਲਾਸਾ ਕੀਤਾ ਕਿ ਵਾਰਦਾਤ ਵਿੱਚ ਉਸਦਾ ਸਾਥੀ ਵੰਸ਼ ਉਰਫ਼ ਰਿਸ਼ੂ, ਪੁੱਤਰ ਹੈਪੀ, ਵਾਸੀ ਗਲੀ ਨੰਬਰ 1, ਕ੍ਰਿਸ਼ਨਾ ਨਗਰ, ਜਲੰਧਰ ਸ਼ਾਮਲ ਹੈ। ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋਸ਼ੀ ਗੌਰਵ ਉਰਫ਼ ਪਾਰਸ ਉਰਫ਼ ਗੋਰੂ ਨੂੰ ਮੁਕੱਦਮਾ ਨੰਬਰ 196 ਮਿਤੀ 01.11.2025 ਅਧੀਨ ਧਾਰਾ 304(2), 3(5) BNS ਵਿੱਚ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਤੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ PB61-E-6525 (ਹੀਰੋ Xtreme, ਕਾਲਾ ਰੰਗ) ਅਤੇ ਵੱਖ–ਵੱਖ ਕੰਪਨੀਆਂ ਦੇ ਕੁੱਲ 12 ਮੋਬਾਇਲ ਫੋਨ ਬਰਾਮਦ ਕਰ ਲਏ ਗਏ ਹਨ।ਦੋਸ਼ੀ ਕੋਲੋਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਜਾਰੀ ਹੈ। *ਜਲੰਧਰ ਪੁਲਿਸ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦੇਂਦੇ ਹੋਏ ਸਨੈਚਿੰਗ ਅਤੇ ਚੋਰੀਆਂ ਜਿਹੇ ਅਪਰਾਧਾਂ ਖ਼ਿਲਾਫ਼ ਜ਼ੀਰੋ-ਟੋਲਰੈਂਸ ਨੀਤੀ ਅਪਣਾਈ ਗਈ ਹੈ। ਸ਼ਹਿਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।*

PUBLISHED BY LMI DAILY NEWS PUNJAB

Ramesh Gaba

11/16/20251 min read

worm's-eye view photography of concrete building
worm's-eye view photography of concrete building

My post content