ਜਲੰਧਰ ਦੇ ਫੋਟੋਗ੍ਰਾਫਰ ਨਾਲ ਨਕੋਦਰ ਨੇੜੇ ਵੱਡੀ ਲੁੱਟ-ਖੋਹ, ਡਰੋਨ ਸਮੇਤ ਲੱਖਾਂ ਦਾ ਸਾਮਾਨ ਲੁੱਟਿਆ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਮੰਗ ਪੁਲਿਸ ਨੂੰ ਚੇਤਾਵਨੀ

ਜਲੰਧਰ 17 ਨਵੰਬਰ: (ਰਮੇਸ਼ ਗਾਬਾ)ਜਲੰਧਰ ਦੇ ਇੱਕ ਫੋਟੋਗ੍ਰਾਫਰ ਪਵਨ ਕੁਮਾਰ ਨਾਲ ਨਕੋਦਰ ਨੇੜੇ ਲੁੱਟ-ਖੋਹ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਪਵਨ ਕੁਮਾਰ ਨੇ ਦੱਸਿਆ ਕਿ ਕੱਲ੍ਹ, ਇੱਕ ਮਿਡਲਮੈਨ ਆਸ਼ੀਸ਼ ਨਾਂ ਦੇ ਮੁੰਡੇ ਦੇ ਕਹਿਣ 'ਤੇ ਉਹ ਬਿੱਟੂ ਡਿਜੀਟਲ ਸਟੂਡੀਓ ਦਾ ਫੰਕਸ਼ਨ ਕਰਨ ਲਈ ਨਕੋਦਰ-ਨਗੀਨਾ ਰਿਜ਼ੋਰਟ ਦੇ ਕੋਲ ਗਿਆ ਸੀ। ਪਵਨ ਕੁਮਾਰ ਮੁਤਾਬਕ, ਉਸਨੂੰ ਵਾਰ-ਵਾਰ ਲੋਕੇਸ਼ਨ ਬਦਲਣ ਲਈ ਕਿਹਾ ਗਿਆ ਅਤੇ ਜਦੋਂ ਉਹ ਉੱਥੇ ਪਹੁੰਚਿਆ, ਤਾਂ ਕੁਝ ਬੰਦਿਆਂ ਨੇ ਉਸ ਨਾਲ ਲੁੱਟ-ਖੋਹ ਕੀਤੀ ਅਤੇ ਮਾਰਕੁੱਟ ਵੀ ਕੀਤੀ। ਡਰੋਨ,ਮੋਬਾਈਲ ਫੋਨ,ਵਾਲੇਟ (ਨਕਦੀ ਸਮੇਤ) ਡਰੋਨ ਦੀ ਬੈਟਰੀ ਅਤੇ ਚਾਰਜਰ,ਗੱਡੀ ਦੀ ਚਾਬੀ ਪਵਨ ਕੁਮਾਰ ਨੇ ਦੱਸਿਆ ਕਿ ਲੁੱਟ-ਖੋਹ ਕਰਨ ਤੋਂ ਬਾਅਦ, ਬਿੱਟੂ ਡਿਜੀਟਲ ਸਟੂਡੀਓ ਵਾਲੇ ਦਾ ਨੰਬਰ ਬੰਦ ਆ ਰਿਹਾ ਹੈ ਅਤੇ ਉਹ ਇਸ ਨੂੰ ਇੱਕ ਫਰਾਡ ਮੰਨ ਰਹੇ ਹਨ। ਉਨ੍ਹਾਂ ਨੇ ਕਿਸੇ ਤਰੀਕੇ ਨਾਲ ਥਾਣੇ ਪਹੁੰਚ ਕੇ ਆਪਣੀ ਸ਼ਿਕਾਇਤ (ਕੰਪਲੇਂਟ) ਦਰਜ ਕਰਵਾ ਦਿਤੀ ਹੈ। ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਜਨਰਲ ਸਕੱਤਰ, ਰਾਜੇਸ਼ ਥਾਪਾ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਵਨ ਕੁਮਾਰ ਉਨ੍ਹਾਂ ਦੀ ਐਸੋਸੀਏਸ਼ਨ ਦਾ ਮੈਂਬਰ ਹੈ, ਅਤੇ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਦੋਸ਼ੀਆਂ, ਜਿਨ੍ਹਾਂ ਵਿੱਚ ਬਿੱਟੂ ਅਤੇ ਆਸ਼ੀਸ਼ ਸ਼ਾਮਲ ਹਨ, ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਰਾਜੇਸ਼ ਥਾਪਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਗਲੇ ਦੋ ਦਿਨਾਂ ਵਿੱਚ ਪਵਨ ਕੁਮਾਰ ਦੀ ਐਫਆਈਆਰ ਦਰਜ ਨਹੀਂ ਹੁੰਦੀ ਅਤੇ ਦੋਸ਼ੀ ਨਹੀਂ ਫੜੇ ਜਾਂਦੇ, ਤਾਂ ਜਲੰਧਰ ਦੇ ਸਾਰੇ ਫੋਟੋਗ੍ਰਾਫਰ ਇਕੱਠੇ ਹੋ ਕੇ ਐਸਐਸਪੀ ਦਫ਼ਤਰ ਦਾ ਘਿਰਾਓ ਕਰਨਗੇ ਅਤੇ ਧਰਨਾ ਦੇਣਗੇ। ਪਵਨ ਕੁਮਾਰ ਨੇ ਆਪਣੇ ਸਮੂਹ ਫੋਟੋਗ੍ਰਾਫਰ ਭਰਾਵਾਂ ਨੂੰ ਵੀ ਮਦਦ ਲਈ ਬੇਨਤੀ ਕੀਤੀ ਹੈ।

PUBLISHED BY LMI DAILY NEWS PUNJAB

Ramesh Gaba

11/17/20251 min read

a man riding a skateboard down the side of a ramp
a man riding a skateboard down the side of a ramp

My post content