ਜਲੰਧਰ ਕਮਿਸ਼ਨਰੇਟ ਵਿੱਚ 32 ਹਾਟਸਪੋਟਸ ‘ਤੇ ਕਾਸੋ ਓਪਰੇਸ਼ਨ: ਸੀਪੀ ਜਲੰਧਰ ਵੱਲੋਂ ਗਰਾਊਂਡ-ਲੈਵਲ ਮੁਆਇਨਾ*
`ਜਲੰਧਰ, 18 ਨਵੰਬਰ:(ਰਮੇਸ਼ ਗਾਬਾ) ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅੱਜ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਨਸ਼ੇ ਨਾਲ ਸਬੰਧਿਤ ਗਤੀਵਿਧੀਆਂ ‘ਤੇ ਨਕੇਲ ਕੱਸਣ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸ਼ਹਿਰ ਦੇ 32 ਹਾਟਸਪੋਟਸ ‘ਤੇ ਵਿਸ਼ੇਸ਼ ਕਾਸੋ (Cordon and Search Operation) ਚਲਾਇਆ ਗਿਆ। ਇਸ ਦੌਰਾਨ ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੋਰ ਵੱਲੋਂ ਖੁਦ ਬਲਟਨ ਪਾਰਕ ਵਿਖੇ ਪਹੁੰਚ ਕੇ ਕਾਰਵਾਈ ਦੀ ਮੌਕੇ ‘ਤੇ ਸਮੀਖਿਆ ਕੀਤੀ ਗਈ। ਵੇਰਵਾ ਦਿੰਦਿਆਂ ਸੀਪੀ ਜਲੰਧਰ ਨੇ ਦੱਸਿਆ ਕਿ ਲੋਕਾਂ ਤੋਂ ਮਿਲੀਆਂ ਸ਼ਿਕਾਇਤਾਂ ਅਤੇ ਵੱਖ-ਵੱਖ ਜਾਂਚਾਂ ਦੌਰਾਨ ਪ੍ਰਾਪਤ ਇਨਪੁਟਾਂ ਦੇ ਆਧਾਰ ‘ਤੇ ਬਲਟਨ ਪਾਰਕ, ਧੰਕੀਆ ਮੋਹਲਾ, ਅਬਾਦਪੂਰਾ, ਭਾਰਗੋ ਕੈਪ, ਮੰਗੂ ਬਸਤੀ ਅਤੇ ਹੋਰ ਇਲਾਕਿਆਂ ਸਮੇਤ ਕੁੱਲ 32 ਥਾਵਾਂ , ਨੂੰ ਟਾਰਗੇਟ ਕੀਤਾ ਗਿਆ। ਇਹਨਾਂ ਥਾਵਾਂ ‘ਤੇ ਨਸ਼ੇ ਨਾਲ ਜੁੜੀਆਂ ਗਤੀਵਿਧੀਆਂ ਹੋਣ ਦਾ ਸ਼ੱਕ ਸੀ, ਉਨ੍ਹਾਂ ਨੂੰ ਇਸ ਕਾਰਵਾਈ ਲਈ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ। ਇਸ ਉਪਰੇਸ਼ਨ ਲਈ ਕਰੀਬ 300 ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਅਤੇ ਹਰ ਹਾਟਸਪੋਟ ਤੇ ਕਾਸੋ ਉਪਰੇਸ਼ਨ ਦੀ ਅਗਵਾਈ ਜੀਓ-ਰੈਂਕ ਦੇ ਅਫਸਰਾਂ ਵੱਲੋਂ ਕੀਤੀ ਗਈ। ਓਪਰੇਸ਼ਨ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ, ਵਾਹਨਾਂ ਦੀ ਚੈਕਿੰਗ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਖਾਸ ਨਿਗਰਾਨੀ ਕੀਤੀ ਗਈ। ਉਹਨਾਂ ਨੇ ਅਗੇ ਦੱਸਿਆ ਕਿ ਅੱਜ ਦੇ ਉਪਰੇਸ਼ਨ ਦੌਰਾਨ ਹੁਣ ਤੱਕ NDPS Act ਤਹਿਤ ਕੁੱਲ 11 ਮੁੱਕਦਮੇ ਦਰਜ਼ ਕੀਤੇ ਜਾ ਚੁੱਕੇ ਹਨ। ਹੋਰ ਰਿਕਵਰੀਆਂ ਅਤੇ ਬਾਕੀ ਕਾਰਵਾਈਆਂ ਬਾਰੇ ਵਿਸਥਾਰਿਤ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ। _*ਓਪਰੇਸ਼ਨ ਦੇ ਉਦੇਸ਼ ਬਾਰੇ ਉਜਾਗਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਇਸ ਕਾਸੋ ਦਾ ਮੁੱਖ ਮਕਸਦ ਅਪਰਾਧੀ ਤੱਤਾਂ ‘ਤੇ ਨਿਗਰਾਨੀ ਰੱਖਣਾ, ਨਸ਼ਾ-ਸੰਬੰਧੀ ਗਤੀਵਿਧੀਆਂ ‘ਤੇ ਰੋਕ ਲਾਉਣਾ ਅਤੇ ਜਨਤਾ ਵਿਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲੰਧਰ ਪੁਲਿਸ ਅਗਾਂਹ ਵੀ ਇਸੇ ਤਰ੍ਹਾਂ ਦੇ ਸੰਗਠਿਤ ਅਤੇ ਪ੍ਰਭਾਵਸ਼ਾਲੀ ਸਰਚ ਓਪਰੇਸ਼ਨ ਜਾਰੀ ਰੱਖੇਗੀ।
PUBLISHED BY LMI DAILY NEWS PUNJAB
My post content
