ਗੁਰਦੀਪ ਸਿੰਘ ਕੰਗ ਦੇ ਦਫਤਰ ‘ਚ ਮਨਾਇਆ ਹਿਊਮਨ ਰਾਈਟਸ ਕੌਂਸਲ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦਾ ਜਨਮ ਦਿਨ

ਜਲੰਧਰ 25 ਨਵੰਬਰ (ਰਮੇਸ਼ ਗਾਬਾ) ਹਿਊਮਨ ਰਾਈਟਸ ਕੌਂਸਲ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦਾ ਕੌਂਸਲ ਦੇ ਸਟੇਟ ਸਕੱਤਰ ਗੁਰਦੀਪ ਸਿੰਘ ਕੰਗ ਦੇ ਦਫਤਰ, ਕੰਗ ਐਂਟਰਪ੍ਰਾਈਜ਼ਿਜ਼, ਸੈਂਟਰਲ ਟਾਊਨ, ਫਗਵਾੜਾ ਵਿਖੇ ਪਹੁੰਚਣ ’ਤੇ ਕੌਂਸਲ ਦੇ ਅਹੁਦੇਦਾਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਆਰਤੀ ਰਾਜਪੂਤ ਦੇ ਜਨਮ ਦਿਨ ਦਾ ਕੇਕ ਕੱਟਿਆ ਗਿਆ, ਅਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਆਰਤੀ ਰਾਜਪੂਤ ਨੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦੇ ਹੋਏ ਕੌਂਸਲ ਦੀਆਂ ਫਗਵਾੜਾ ਅਤੇ ਲੁਧਿਆਣਾ ਦੀਆਂ ਟੀਮਾਂ ਦੇ ਨਾਲ ਆਉਣ ਵਾਲੇ ਪ੍ਰੋਜੈਕਟਾਂ ’ਤੇ ਚਰਚਾ ਵੀ ਕੀਤੀ। ਉਨ੍ਹਾਂ ਨੇ ਸਟੇਟ ਸਕੱਤਰ ਗੁਰਦੀਪ ਸਿੰਘ ਕੰਗ ਦੁਆਰਾ ਕੌਂਸਲ ਦੇ ਪਲੇਟਫਾਰਮ ਤੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕਰਦਿਆਂ ਫਗਵਾੜਾ ਅਤੇ ਲੁਧਿਆਣਾ ਦੀਆਂ ਟੀਮਾਂ ਦੇ ਹਾਜਰ ਅਹੁਦੇਦਾਰਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਕੌਂਸਲ ਵਿੱਚ ਸ਼ਾਮਲ ਕਰਵਾਉਣ ਅਤੇ ਹਿਊਮਨ ਰਾਈਟਸ ਕੌਂਸਲ ਦੇ ਮਿਸ਼ਨ ਦੇ ਨਾਲ ਜੋੜਨ ਦੀ ਅਪੀਲ ਕੀਤੀ। ਗੁਰਦੀਪ ਸਿੰਘ ਕੰਗ ਨੇ ਰਾਸ਼ਟਰੀ ਪ੍ਰਧਾਨ ਨੂੰ ਭਰੋਸਾ ਦਿੱਤਾ ਕਿ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਸੰਗਠਨ ਦੀ ਤਾਕਤ ਵਧਾਈ ਜਾਵੇਗੀ। ਇਸ ਮੌਕੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੇ ਪਤੀ ਅਸ਼ਵਨੀ ਕੁਮਾਰ, ਕੌਂਸਲ ਦੇ ਪੰਜਾਬ ਉਪ ਪ੍ਰਧਾਨ ਸਤਵਿੰਦਰ ਸਿੰਘ, ਰਾਕੇਸ਼ ਗੋਇਲ ਜਨਰਲ ਸਕੱਤਰ ਅਤੇ ਸਰਬਜੀਤ ਬਿੱਟੂ ਮੀਡੀਆ ਇੰਚਾਰਜ ਲੁਧਿਆਣਾ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਆਸ਼ੂ ਮਾਰਕੰਡਾ, ਰਾਜਕੁਮਾਰ ਵੜੈਚ ਲੁਧਿਆਣਾ, ਸੰਜੀਵ ਸੂਰੀ ਪੰਜਾਬ ਪ੍ਰਧਾਨ ਐਂਟੀ ਕ੍ਰਾਈਮ ਸੈੱਲ, ਗੁਲਸ਼ਨ ਸ਼ਰਮਾ ਲੱਕੀ, ਹਨੀ ਗੁਲਾਟੀ ਆਦਿ ਮੌਜੂਦ ਸਨ।.

PUBLISHED BY LMI DAILY NEWS PUNJAB

Ramesh Gaba

11/25/20251 min read

white concrete building
white concrete building

My post content