ਮੱਛੀ ਪਾਲਣ ਸਬੰਧੀ ਪੰਜ ਦਿਨਾਂ ਟ੍ਰੇਨਿੰਗ 15 ਤੋਂ
ਜਲੰਧਰ, 12 ਸਤੰਬਰ (ਰਮੇਸ਼ ਗਾਬਾ): ਮੱਛੀ ਪਾਲਣ ਵਿਭਾਗ ਜਲੰਧਰ ਵੱਲੋਂ ਮੱਛੀ ਪਾਲਣ ਸਬੰਧੀ ਮੁੱਢਲੀ ਪੰਜ ਦਿਨਾਂ ਟ੍ਰੇਨਿੰਗ 15 ਸਤੰਬਰ 2025 ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜੋ ਕਿ 19 ਸਤੰਬਰ 2025 ਤੱਕ ਚੱਲੇਗੀ। ਸਹਾਇਕ ਡਾਇਰੈਕਟਰ ਮੱਛੀ ਪਾਲਣ ਜਲੰਧਰ ਬਿਕਰਮਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਚਾਹਵਾਨ 15 ਸਤੰਬਰ ਸਵੇਰੇ 10:30 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਸਥਾਨ ਨਕੋਦਰ ਰੋਡ ਨੇੜੇ ਵਡਾਲਾ ਚੌਕ ਦੂਰਦਰਸ਼ਨ ਇਨਕਲੇਵ ਗਲੀ ਨੰ. 4, ਕੋਠੀ ਨੰ.92 ਜਲੰਧਰ ਹੋਵੇਗਾ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਉਮੀਦਵਾਰ ਦਾ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ। ਚਾਹਵਾਨ ਵਿਅਕਤੀ ਆਪਣਾ ਆਧਾਰ ਕਾਰਡ ਅਸਲ ਸਮੇਤ ਫੋਟੋ ਕਾਪੀ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਲੰਧਰ (94657-71967), ਸੀਨੀਅਰ ਮੱਛੀ ਪਾਲਣ ਅਫ਼ਸਰ (97798-84804) ਅਤੇ ਮੱਛੀ ਪਾਲਣ ਅਫ਼ਸਰ ਫਿਲੌਰ (97790-62296) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
PUBLISHED BY LMI DAILY NEWS PUNJAB
My post content
