ਸਪਰਸ਼ ਪੈਨਸ਼ਨਰਾਂ/ਫੈਮਿਲੀ ਪੈਨਸ਼ਨਰਾਂ ਦੀ ਸਾਲਾਨਾ ਪਛਾਣ ਅਤੇ ਸ਼ਿਕਾਇਤਾਂ ਦੇ ਨਿਵਾਰਨ ਲਈ "ਸਪਰਸ਼ ਆਊਟਰੀਚ ਪ੍ਰੋਗਰਾਮ" ਦਾ ਆਯੋਜਨ
ਜਲੰਧਰ: 27 ਨਵੰਬਰ (ਰਮੇਸ਼ ਗਾਬਾ) ਰੱਖਿਆ ਲੇਖਾ ਮਹਾਂ ਨਿਯੰਤਰਕ, ਦਿੱਲੀ ਕੈਂਟ ਦੇ ਨਿਰਦੇਸ਼ਾਂ ਅਨੁਸਾਰ, ਰੱਖਿਆ ਲੇਖਾ ਪ੍ਰਧਾਨ ਨਿਯੰਤਰਕ (ਪੱਛਮੀ ਕਮਾਂਡ) ਚੰਡੀਗੜ੍ਹ ਵੱਲੋਂ ਜਲੰਧਰ ਵਿਖੇ ਸਪਰਸ਼ ਪੈਨਸ਼ਨਰਾਂ/ਫੈਮਿਲੀ ਪੈਨਸ਼ਨਰਾਂ ਦੀ ਪਛਾਣ ਅਤੇ ਸ਼ਿਕਾਇਤਾਂ ਦੇ ਨਿਵਾਰਨ ਲਈ "ਸਪਰਸ਼ ਆਊਟਰੀਚ ਪ੍ਰੋਗਰਾਮ" ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਮਿਤੀ 04/12/2025 (ਵੀਰਵਾਰ) ਨੂੰ ਸਵੇਰੇ 09:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵਜਰ ਸੈਨਿਕ ਇੰਸਟੀਚਿਊਟ (ਦੁਸਹਿਰਾ ਗਰਾਊਂਡ ਦੇ ਪਿੱਛੇ) ਜਲੰਧਰ ਕੈਂਟ ਵਿਖੇ ਆਯੋਜਿਤ ਹੋਵੇਗਾ। ਰੱਖਿਆ ਪੈਨਸ਼ਨਰ ਕਿਰਪਾ ਕਰਕੇ ਆਪਣੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦੇ ਹੱਲ ਅਤੇ ਸਾਲਾਨਾ ਜੀਵਨ ਪਛਾਣ ਲਈ ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਪੈਨਸ਼ਨ ਬੁੱਕ, ਡਿਸਚਾਰਜ ਬੁੱਕ, ਆਈ ਕਾਰਡ, ਬੈਂਕ ਪਾਸ ਬੁੱਕ, ਪੀ.ਪੀ.ਓ. (P.P.O.), ਆਧਾਰ ਕਾਰਡ, ਆਧਾਰ/ਸਪਰਸ਼ ਨਾਲ ਲਿੰਕ ਮੋਬਾਈਲ, ਅਤੇ ਆਪਣੀ ਸ਼ਿਕਾਇਤ ਨਾਲ ਸਬੰਧਤ ਹੋਰ ਦਸਤਾਵੇਜ਼ਾਂ ਦੀ ਫੋਟੋ ਕਾਪੀ (ਛਾਇਆ ਪ੍ਰਤੀ) ਆਪਣੇ ਨਾਲ ਜ਼ਰੂਰ ਲੈ ਕੇ ਆਉਣ।
PUBLISHED BY LMI DAILY NEWS PUNJAB
My post content
