ਸਰਾਫਾ ਬਜ਼ਾਰ ਵਿੱਚ 5 ਲੱਖ ਤੋਂ ਵੱਧ ਦੇ ਸੋਨੇ-ਚਾਂਦੀ ਦੀ ਚੋਰੀ, ਪੀੜਤ ਨੇ ਲਗਾਏ ਵੱਡੇ ਇਲਜ਼ਾਮ
ਜਲੰਧਰ, 28 ਨਵੰਬਰ (ਰਮੇਸ਼ ਗਾਬਾ): ਸਰਾਫਾ ਬਜ਼ਾਰ ਦੇ ਜਾਣੇ-ਪਛਾਣੇ ਵਪਾਰੀ ਅਜੇ ਕੁਮਾਰ ਪੁੱਤਰ ਲਾਲ ਚੰਦ ਸਿੰਘ ਜਵੈਲਰਜ਼ ਨੇ ਦੋਸ਼ ਲਾਇਆ ਕਿ 8 ਜੂਨ 2025 ਦੀ ਰਾਤ ਨੂੰ ਉਸ ਦੀ ਦੁਕਾਨ ਵਿੱਚੋਂ 300 ਕਿਲੋ ਦੀ ਤਜ਼ੋਰੀ ਸਮੇਤ ਕਰੀਬ 500 ਗ੍ਰਾਮ ਸੋਨਾ, 20 ਕਿਲੋ ਚਾਂਦੀ ਅਤੇ ਇੱਕ ਲੱਖ ਰੁਪਏ ਨਕਦੀ ਚੋਰੀ ਹੋ ਗਈ। ਚੋਰਾਂ ਨੇ ਚੌਕੀਦਾਰ ਨੂੰ ਬੰਦੂਕ ਦੀ ਨੋਕ 'ਤੇ ਲੈ ਕੇ ਲੋਹੇ ਦੇ ਹਥਿਆਰਾਂ ਨਾਲ ਸਟਰ ਤੋੜਿਆ ਅਤੇ ਤਜੌਗੋ ਕੱਢ ਕੇ ਚਿੱਟੀ ਕਾਰ ਵਿੱਚ ਲੈ ਗਏ। ਪੁਲਿਸ ਨੇ ਐਫ.ਆਈ.ਆਰ. ਨੰ. 168 ਦਰਜ ਕੀਤੀ ਅਤੇ ਦੇ ਮੁਲਜ਼ਮ ਜੋਨੀ ਉਰਫ ਰਾਜੂ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਨੇ ਕਬੂਲਿਆ ਕਿ ਚੋਰੀ ਦਾ ਮਾਲ ਧਰਮਪਾਲ ਅਤੇ ਗਰੀਸ਼ ਉਰਫ਼ ਰਾਹੁਲ ਸ਼ਰਮਾ ਨੂੰ ਵੇਚਿਆ, ਜਿਨ੍ਹਾਂ ਤੋਂ 8 ਲੱਖ ਰੁਪਏ, 45 ਗ੍ਰਾਮ ਸੋਨਾ ਅਤੇ 3 ਕਿਲ ਚਾਂਦੀ ਬਰਾਮਦ ਹੋਈ। ਮੁਲਜ਼ਮਾਂ ਨੇ ਦੱਸਿਆ ਕਿ ਬਾਕੀ ਮਾਲ ਅੰਮ੍ਰਿਤਸਰ ਦੇ ਅੰਬੇ ਜਵੈਲਰਜ਼ (ਮਾਲਕ ਹਰਜਿੰਦਰ ਸਿੰਘ ਆਦਿ) ਨੂੰ ਜਾਣ-ਬੁੱਝ ਕੇ ਘੱਟ ਰੇਟ 'ਤੇ ਵੇਚਿਆ ਗਿਆ। ਪੀੜਤ ਅਜੇ ਕੁਮਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਅੰਬੇ ਜਵੈਲਰਜ਼ ਦੇ ਮਾਲਕਾਂ ਨੂੰ ਪ੍ਰਭਾਵਸ਼ਾਲੀ ਹੋਣ ਕਾਰਨ ਬਖ਼ਸ਼ ਦਿੱਤਾ ਅਤੇ ਉਨ੍ਹਾਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਨਹੀਂ ਕੀਤਾ। ਉਸ ਨੇ 17 ਜੁਲਾਈ ਅਤੇ 19 ਨਵੰਬਰ 2025 ਨੂੰ ਐਸ.ਐਸ.ਪੀ. ਡੀ.ਆਈ.ਜੀ. ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਦਰਖ਼ਾਸਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ। ਅਜੇ ਕੁਮਾਰ ਨੇ ਪ੍ਰੈਸ ਰਾਹੀਂ ਇਨਸਾਫ ਦੀ ਗੁਹਾਰ ਲਾਈ ਹੈ ਕਿ ਚੋਰੀ ਦਾ ਬਾਕੀ ਮਾਲ ਅਜੇ ਵੀ ਐਬੇ ਜਵੈਲਰਜ ਕੋਲ ਹੈ ਅਤੇ ਪੁਲਿਸ ਜਾਣਬੁੱਝ ਕੇ ਮੁਲਜ਼ਮਾਂ ਨੂੰ ਬਚਾ ਰਹੀ ਹੈ।
PUBLISHED BY LMI DAILY NEWS PUNJAB
My post content
