ਜਲੰਧਰ ਵਿੱਚ ਮਨਾਇਆ ਗਿਆ ਸੰਵਿਧਾਨ ਦਿਵਸ: ਬਾਬਾ ਸਾਹਿਬ ਅੰਬੇਡਕਰ ਦੇ ਯੋਗਦਾਨ ਨੂੰ ਕੀਤਾ ਗਿਆ ਸਿਜਦਾ
ਜਲੰਧਰ, 28 ਨਵੰਬਰ (ਰਮੇਸ਼ ਗਾਬਾ): ਭਗਤ ਮਹਾਂਸਭਾ ਜਲੰਧਰ ਯੂਨਿਟ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ 'ਭਾਰਤੀ ਸੰਵਿਧਾਨ ਦਿਵਸ' ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਸਮਾਜ ਸੇਵੀਆਂ, ਬੁੱਧੀਜੀਵੀਆਂ ਅਤੇ ਮਹਾਂਸਭਾ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਅਨੋਖੇ ਯੋਗਦਾਨ 'ਤੇ ਚਾਨਣਾ ਪਾਇਆ। ਮਹਾਂਸਭਾ ਦੇ ਕੌਮੀ ਪ੍ਰਧਾਨ ਪ੍ਰੋ. ਰਾਜ ਕੁਮਾਰ ਭਗਤ ਨੇ ਇਸ ਮੌਕੇ 'ਤੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼, ਅਤੇ ਸਮਾਜਿਕ ਨਿਆਂ ਤੇ ਬਰਾਬਰੀ ਪ੍ਰਤੀ ਉਨ੍ਹਾਂ ਦੇ ਕੀਮਤੀ ਯੋਗਦਾਨ ਬਾਰੇ ਵਿਸਥਾਰ ਨਾਲ ਵਿਚਾਰ ਪ੍ਰਗਟ ਕੀਤੇ। ਸਮਾਗਮ ਵਿੱਚ ਹਾਜ਼ਰ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਕਮਲ ਭਗਤ, ਸਤੀਸ਼ ਭਗਤ, ਵਿਜੇ ਭਗਤ, ਨਰਿੰਦਰ ਭਗਤ, ਦਰਸ਼ਨ ਡੋਗਰਾ, ਅਰੁਣ ਸੰਦਲ, ਬਲਵੰਤ ਬਾਲਾ, ਨਰਿੰਦਰ ਲੇਖ, ਨਰਿੰਦਰ ਪਾਲ ਸਿੰਘ, ਪ੍ਰੋ. ਰਣਜੀਤ ਭਗਤ, ਰਾਜ ਕੁਮਾਰ ਭਗਤ, ਰਾਜਿੰਦਰ ਭਗਤ ਅਤੇ ਬੱਚਨ ਲਾਲ ਸ਼ਾਮਲ ਸਨ।
PUBLISHED BY LMI DAILY NEWS PUNJAB
My post content
