ਮੀਡੀਆ 'ਤੇ ਵਧ ਰਿਹਾ ਸਰਕਾਰੀ ਤੇ ਗੈਰ ਸਰਕਾਰੀ ਦਬਾਅ* *ਪੰਜਾਬ ਪ੍ਰੈੱਸ ਕਲੱਬ ਦੇ ਸਲਾਨਾ ਇਜਲਾਸ ਵਿਚ ਪੱਤਰਕਾਰਾਂ ਨੇ ਪ੍ਰਗਟ ਕੀਤੀ ਚਿੰਤਾ*

ਜਲੰਧਰ, 29 ਨਵੰਬਰ (ਰਮੇਸ਼ ਗਾਬਾ )-ਦੇਸ਼ ਵਿਚ ਸਰਕਾਰੀ ਅਤੇ ਗ਼ੈਰ ਸਰਕਾਰੀ ਧਿਰਾਂ ਦਾ ਮੀਡੀਆ 'ਤੇ ਦਬਾਅ ਬੇਹੱਦ ਵਧ ਰਿਹਾ ਹੈ, ਇਸ ਨਾਲ ਇਕ ਪਾਸੇ ਜਿਥੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਘਟਦੀ ਜਾ ਰਹੀ ਹੈ, ਉਥੇ ਮੀਡੀਆ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਆਪਣਾ ਰੋਲ ਅਦਾ ਕਰਨ ਵਿਚ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਅਦਾਰਿਆਂ ਅਤੇ ਮੀਡੀਆ ਕਰਮੀਆਂ ਵਲੋਂ ਇਨ੍ਹਾਂ ਚੁਣੌਤੀਆਂ ਦਾ ਮਿਲ-ਜੁਲ ਕੇ ਸਾਹਮਣਾ ਕਰਨ ਦੀ ਜ਼ਰੂਰਤ ਹੈ, ਤਾਂ ਹੀ ਮੀਡੀਆ ਨਿਰਪੱਖ ਪੱਤਰਕਾਰੀ ਦੀ ਆਪਣੀ ਵਿਰਾਸਤ ਅਗਲੀਆਂ ਪੀੜੀਆਂ ਦੇ ਹਵਾਲੇ ਕਰ ਸਕੇਗਾ ਅਤੇ ਦੇਸ਼ ਵਿਚ ਜਮਹੂਰੀਅਤ ਦੀ ਰਾਖੀ ਲਈ ਵੀ ਆਪਣਾ ਬਿਹਤਰ ਰੋਲ ਨਿਭਾਅ ਸਕੇਗਾ। ਮੀਡੀਆ ਦੇ ਆਪਣੇ ਕੰਮ ਕਾਰ ਵਿਚ ਆਇਆ ਨਿਘਾਰ ਵੀ ਚਿੰਤਾਜਨਕ ਹੈ। ਮੀਡੀਆ ਨੂੰ ਸਮੁੱਚੇ ਤੌਰ 'ਤੇ ਆਪਣੀ ਚੰਗੀ ਸਾਖ਼ ਅਤੇ ਆਪਣਾ ਚੰਗਾ ਅਕਸ ਬਣਾ ਕੇ ਰੱਖਣਾ ਚਾਹੀਦਾ ਹੈ। ਹਰ ਤਰ੍ਹਾਂ ਦੇ ਸਮਾਜਿਕ ਸ਼ੋਸ਼ਣ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਨਾਲ ਹੀ ਉਨ੍ਹਾਂ ਵਿਚ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਬਣਿਆ ਰਹਿ ਸਕੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਪ੍ਰੈੱਸ ਕਲਬ ਦੇ ਹੋਏ ਸਲਾਨਾ ਸਮਾਗਮ ਵਿਚ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਪੱਤਰਕਾਰਾਂ ਵਲੋਂ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬੇਦੀ, ਸੁਰਿੰਦਰਪਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਗੁਰਮੀਤ ਸਿੰਘ, ਸੁਨੀਲ ਰੁਦਰਾ, ਬਿੱਟੂ ਓਬਰਾਏ, ਰਾਕੇਸ਼ ਸ਼ਾਂਤੀਦੂਤ, ਗੀਤਾ ਵਰਮਾ, ਜਤਿੰਦਰ ਸ਼ਰਮਾ, ਮਹਾਵੀਰ ਸੇਠ, ਜਸਵੀਰ ਸਿੰਘ ਸੰਧੂ, ਦਵਿੰਦਰ ਕੁਮਾਰ, ਪਰਮਜੀਤ ਰੰਗਪੁਰੀ, ਜਸਬੀਰ ਸੋਢੀ, ਪੁਸ਼ਪਿੰਦਰ ਕੌਰ ਅਤੇ ਸੰਨੀ ਸਹੋਤਾ ਆਦਿ ਸ਼ਾਮਿਲ ਸਨ। ਇਸ ਤੋਂ ਪਹਿਲਾਂ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸ੍ਰੀ ਸਤਨਾਮ ਸਿਘ ਮਾਣਕ ਵਲੋਂ ਪ੍ਰੈੱਸ ਕਲੱਬ ਦੇ ਕੰਮਕਾਜ ਸੰਬੰਧੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਵਲੋਂ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਵਿਚ ਪ੍ਰੈੱਸ ਕਲੱਬ ਦੀ ਇਮਾਰਤ ਦੇ ਕਰਵਾਏ ਗਏ ਨਵੀਨੀਕਰਨ ਦਾ ਵਿਸਥਾਰ ਵਿਚ ਵੇਰਵਾ ਦਿੱਤਾ ਅਤੇ ਇਸ ਦੇ ਨਾਲ ਹੀ ਦੇਸ਼ ਅਤੇ ਪੰਜਾਬ ਨੂੰ ਦਰਪੇਸ਼ ਭੱਖਦੇ ਮਸਲਿਆਂ ਸੰਬੰਧੀ ਅਤੇ ਖ਼ਾਸ ਕਰਕੇ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਸੰਬੰਧੀ ਕਰਵਾਏ ਗਏ ਸੈਮੀਨਾਰਾਂ ਅਤੇ ਕਲੱਬ ਦੇ ਵਿਹੜੇ ਵਿਚ ਕਰਵਾਈਆਂ ਗਈਆਂ ਹੋਰ ਅਕਾਦਮਿਕ ਤੇ ਕਲਾਤਮਿਕ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੈੱਸ ਕਲੱਬ ਦੇ ਡੈਲੀਗੇਟਾਂ ਵਲੋਂ ਜਿਥੇ ਗਵਰਨਿੰਗ ਕੌਂਸਲ ਦੁਆਰਾ ਕਰਵਾਏ ਗਏ ਚੰਗੇ ਕੰਮਾਂ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ ਗਈ ਉਥੇ ਰਹਿ ਗਈਆਂ ਕਮੀਆਂ ਕਮਜ਼ੋਰੀਆਂ ਵੱਲ ਵੀ ਧਿਆਨ ਦੁਆਇਆ ਗਿਆ। ਸਮੁੱਚੇ ਤੌਰ 'ਤੇ ਡੈਲੀਗੇਟਾਂ ਵਲੋਂ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਨਾਬ ਮੇਹਰ ਮਲਿਕ ਵਲੋਂ ਨਿਭਾਈ ਗਈ ਤੇ ਅਖ਼ੀਰ ਵਿਚ ਸਭ ਦਾ ਧੰਨਵਾਦ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਵਲੋਂ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਮਨਦੀਪ ਸ਼ਰਮਾ, ਤਜਿੰਦਰ ਕੌਰ ਥਿੰਦ ਤੇ ਪੰਕਜ ਰਾਏ, ਜੁਆਇੰਟ ਸਕੱਤਰ ਰਾਕੇਸ਼ ਸੂਰੀ ਤੇ ਸਕੱਤਰ ਮੇਹਰ ਮਲਿਕ ਅਤੇ ਖਜਾਨਚੀ ਸ਼ਿਵ ਸ਼ਰਮਾ ਸ਼ਾਮਿਲ ਸਨ। ਇਥੇ ਵਰਣਨ ਯੋਗ ਹੈ ਕਿ ਪੰਜਾਬ ਪ੍ਰੈੱਸ ਕਲੱਬ ਦੀ ਉਪਰੋਕਤ ਗਵਰਨਿੰਗ ਕੌਂਸਲ ਜੋ 2022 ਵਿਚ ਚੁਣੀ ਗਈ ਸੀ ਆਪਣੀ ਤਿੰਨ ਸਾਲ ਦੀ ਮਿਆਦ ਪੂਰੀ ਕਰ ਚੁੱਕੀ ਹੈ ਅਤੇ ਇਸ ਦੇ ਕਾਰਜਕਾਲ ਦਾ ਅੱਜ ਇਹ ਆਖ਼ਰੀ ਦਿਨ ਸੀ। ਪ੍ਰੈੱਸ ਕਲੱਬ ਦੀਆਂ ਨਵੀਆਂ ਚੋਣਾਂ ਕਰਵਾਉਣ ਲਈ ਡਾਕਟਰ ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਦੁੱਗਲ ਅਤੇ ਸ.ਕੁਲਦੀਪ ਸਿੰਘ ਬੇਦੀ ਤੇ ਆਧਾਰਿਤ ਇਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਅਗਲੇ ਦਿਨਾਂ ਵਿਚ ਪ੍ਰੈੱਸ ਕਲੱਬ ਦੀਆਂ ਨਵੀਆਂ ਚੋਣਾਂ ਕਰਵਾਉਣ ਦਾ ਅਮਲ ਸ਼ੁਰੂ ਕਰੇਗੀ।

PUBLISHED BY LMI DAILY NEWS PUNJAB

Ramesh Gaba

11/29/20251 min read

a man riding a skateboard down the side of a ramp
a man riding a skateboard down the side of a ramp

My post content