ਮਨਿਸਟੀਰੀਅਲ ਯੂਨੀਅਨ ਦੀ ਚੇਤਾਵਨੀ: ਜੇਕਰ ਕੰਟਰੈਕਟ ਵਰਕਰਾਂ ਦੇ ਆਗੂ ਰਿਹਾਅ ਨਾ ਹੋਏ ਅਤੇ ਕਿਲੋਮੀਟਰ ਸਕੀਮ ਰੱਦ ਨਾ ਹੋਈ ਤਾਂ ਅਗਲੇ ਸੰਘਰਸ਼ ਵਿੱਚ ਹੋਣਗੇ ਸ਼ਾਮਲ

ਜਲੰਧਰ 30 ਨਵੰਬਰ (ਰਮੇਸ਼ ਗਾਬਾ) ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਵਿੱਚ ਪ੍ਰਾਈਵੇਟ ਆਪਰੇਟਰ ਦੀਆਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੇ ਵਿਰੋਧ ਵਿੱਚ ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਵੱਲੋਂ ਲਗਾਤਾਰ ਵਿਰੋਧ ਕਰਦੇ ਹੋਏ ਸੰਘਰਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਮਿਆਂ ਵੱਲੋਂ ਕੀਤੇ ਜਾ ਰਹੇ ਧਰਨੇ ਅਤੇ ਰੋਸ ਪ੍ਰਦਰਸ਼ਨ ਦੌਰਾਨ ਵਿਭਾਗ ਦੇ ਡਰਾਈਵਰਾਂ ਕੰਡਕਟਰਾ ਤੇ ਜੋ ਅਣਮਨੁੱਖੀ ਤਸ਼ੱਦਦ ਹੋਇਆ ਹੈ, ਮੁਲਾਜ਼ਮਾਂ ਆਗੂਆ ਦੀਆਂ ਗ੍ਰਿਫਤਾਰੀਆਂ ਹੋਈਆਂ, ਦਸਤਾਰਾਂ ਉੱਤਰੀਆਂ ਅਤੇ ਰੁਜਗਾਰ ਸੇਵਾਵਾਂ ਖ਼ਤਮ ਕੀਤੀਆਂ ਗਈਆਂ, ਉਸ ਦੀ ਪੰਜਾਬ ਰੋਡਵੇਜ਼ ਦੀ ਮਨਿਸਟੀਰੀਅਲ ਯੂਨੀਅਨ ਵੱਲੋਂ ਸਖ਼ਤ ਲਫ਼ਜ਼ਾਂ ਵਿੱਚ ਨਿੰਦਿਆ ਕੀਤੀ ਜਾਂਦੀ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਸਰਕਾਰ ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਰਿਹਾਅ ਕਰੇ । ਜਿਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਬਹਾਲ ਕੀਤਾ ਜਾਵੇ। ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਯੂਨੀਅਨਾਂ ਵੱਲੋਂ ਕੋਈ ਅਗਲਾ ਐਕਸ਼ਨ ਦਿੱਤਾ ਜਾਵੇਗਾ ਤਾਂ ਜਥੇਬੰਦੀ ਵਲੋਂ ਇਨਸਾਨੀਅਤ ਅਤੇ ਜੱਥੇਬੰਦਕ ਸਾਂਝ ਵਧਾਉਂਦੇ ਹੋਏ ਉਸ ਐਕਸ਼ਨ ਦੀ ਪੂਰਨ ਹਮਾਇਤ ਕਰਦੇ ਹੋਏ ਮਜਬੂਰ ਹੋ ਕੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਕੋਈ ਫ਼ੈਸਲਾ ਲਿਆ ਜਾਵੇਗਾ।

PUBLISHED BY LMI DAILY NEWS PUNJAB

Ramesh Gaba

11/30/20251 min read

black blue and yellow textile
black blue and yellow textile

My post content