ਸੀ.ਟੀ. ਗਰੁੱਪ ਵੱਲੋਂ ‘ਵੀਕਐਂਡ ਆਫ ਵੈਲਨੈੱਸ’ ਦਾ ਆਯੋਜਨ ਨਸ਼ਾ ਮੁਕਤ ਪੰਜਾਬ ਅਤੇ ਬਾੜ੍ਹ ਪੀੜਤ ਪਰਿਵਾਰਾਂ ਨੂੰ ਸਮਰਪਿਤ

ਜਲੰਧਰ, 30 ਨਵੰਬਰ:`(ਰਮੇਸ਼ ਗਾਬਾ) ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼, ਨੌਰਥ ਕੈਂਪਸ ਮਕਸੂਦਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਹੋਸ਼ਿਆਰਪੁਰ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ‘ਵੀਕਐਂਡ ਆਫ ਵੈਲਨੈੱਸ’ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਇੱਕ ਵੱਡਾ ਸਮਾਜਿਕ ਉਪਰਾਲਾ ਸੀ, ਜਿਸ ਦਾ ਮਕਸਦ ਨਸ਼ਾ ਮੁਕਤ ਪੰਜਾਬ ਬਣਾਉਣਾ ਅਤੇ ਇਸ ਸਾਲ ਆਏ ਡਰਾਉਣੇ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨੀ ਸੀ। ਵਿਦਿਆਰਥੀਆਂ, ਨਾਗਰਿਕਾਂ, ਕਲਾਕਾਰਾਂ ਅਤੇ ਫਿਟਨੈੱਸ ਮਾਹਰਾਂ ਨੇ ਚੜ੍ਹਦੀ ਕਲਾ ਨਾਲ ਭਾਗ ਲਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ੍ਰੀ ਰਾਜ ਕੁਮਾਰ ਛਬੇਵਾਲ, ਮਾਣਯੋਗ ਸੰਸਦ ਮੈਂਬਰ, ਹੋਸ਼ਿਆਰਪੁਰ ਅਤੇ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਮਾਣਯੋਗ ਕੈਬਨਿਟ ਮੰਤਰੀ ਹਾਜ਼ਰ ਰਹੇ। ਜਿਨ੍ਹਾਂ ਨੇ ਨੌਜਵਾਨਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਪੰਜਾਬ ਵੱਲ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ। ਨਾਲ ਹੀ ਸ੍ਰੀ ਇਸ਼ਾਂਕ ਕੁਮਾਰ, ਮਾਣਯੋਗ ਵਿਧਾਇਕ, ਡਾ. ਪੰਕਜ ਸ਼ਿਵ, ਡੈਂਟਲ ਸਰਜਨ, ਸ੍ਰੀ ਸੁਰਿੰਦਰ ਕੁਮਾਰ ਸ਼ਿੰਦਾ, ਮਾਣਯੋਗ ਮੇਅਰ ਹੋਸ਼ਿਆਰਪੁਰ ਅਤੇ ਸ੍ਰੀ ਅਵਿਨਾਸ਼ ਰਾਏ ਖੰਨਾ, ਸਾਬਕਾ ਸੰਸਦ ਮੈਂਬਰ ਅਤੇ ਸਮਾਜ ਸੇਵੀ ਨੇ ਨਸ਼ਾ ਵਿਰੋਧੀ ਮੁਹਿੰਮ ਅਤੇ ਹੜ੍ਹ ਰਾਹਤ - ਕਾਰਜਾਂ ਲਈ ਪੂਰਾ ਸਮਰਥਨ ਦਿੱਤਾ। ਕਾਰਜਕ੍ਰਮ ਨੂੰ ਰੰਗਤ ਅਤੇ ਸਮਾਜਿਕ ਸੁਨੇਹਾ ਦੇਣ ਲਈ ਭੰਗੜਾ, ਯੋਗਾ, ਸੈਲਫ਼ ਡਿਫੈਂਸ ਡੈਮੋ, ਨਸ਼ਾ ਵਿਰੋਧੀ ਨੁੱਕੜ ਨਾਟਕ, ਜ਼ੁੰਬਾ, ਫ਼ਨ ਕ੍ਰਿਕਟ ਅਤੇ ਡੀ.ਸੀ-11 ਵਿਰੁੱਧ ਐੱਸ.ਐੱਸ.ਪੀ -11 ਹੋਸ਼ਿਆਰਪੁਰ ਵਿਚਕਾਰ ਖ਼ਾਸ ਟੀ-20 ਕ੍ਰਿਕਟ ਮੈਚ ਕਰਵਾਇਆ ਗਿਆ, ਜਿਸ ਦਾ ਮਕਸਦ ਫਿਟਨੈੱਸ, ਟੀਮ ਸਪਿਰਿਟ ਅਤੇ ਨਸ਼ੇ ਦੇ ਖ਼ਿਲਾਫ਼ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨਾ ਸੀ। ਇਸ ਸਮਾਗਮ ਵਿੱਚ ਡਾ. ਗਗਨਦੀਪ (ਡੀ.ਐੱਸ.ਡਬਲਯੂ.) ਅਤੇ ਸ੍ਰੀ ਵਿਕਾਸ ਰਾਏ (ਡਿਪਟੀ ਡਾਇਰੈਕਟਰ, ਐਡਮਿਸ਼ਨ) ਵੀ ਮੌਜੂਦ ਰਹੇ ਅਤੇ ਦਿਨ-ਭਰ ਚੱਲੇ ਵੈਲਨੈੱਸ ਪ੍ਰੋਗਰਾਮ ਦੀ ਸੁਚੱਜੀ ਰੂਪ ਵਿੱਚ ਹਿੱਸੇਦਾਰੀ ਦਰਜ਼ ਕਰਵਾਈ। ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਵਰਗੇ ਸਮਾਗਮ ਵਿਦਿਆਰਥੀਆਂ ਨੂੰ ਸਰਗਰਮ, ਸਜੱਗ ਅਤੇ ਜ਼ਿੰਮੇਵਾਰ ਬਣਾਉਂਦੇ ਹਨ, ਜੋ ਕਿ ਪ੍ਰਗਤੀਸ਼ੀਲ ਪੰਜਾਬ ਲਈ ਬਹੁਤ ਲਾਜ਼ਮੀ ਹੈ। ਇਸ ਪ੍ਰੋਗਰਾਮ ਦੇ ਅਖੀਰ ਵਿੱਚ ਮੌਕੇ ਤੇ ਮੌਜੂਦ ਹਰੇਕ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਅਤੇ ਹੜ੍ਹ ਪੀੜਤ ਪਰਿਵਾਰਾਂ ਦੇ ਨਾਲ ਡਟ ਕੇ ਖੜ੍ਹੇ ਰਹਿਣ ਲਈ ਸਾਂਝਾ ਸੁਣਹਿਰਾ ਸੰਕਲਪ ਲਿਆ।

PUBLISHED BY LMI DAILY NEWS PUNJAB

Ramesh Gaba

11/30/20251 min read

black blue and yellow textile
black blue and yellow textile

My post content