ਦੂਜੇ ਦਿਨ ਵੀ ਜਾਰੀ ਰਾਹੀਂ ਐਨ ਐਚ ਐਮ ਮੁਲਾਜ਼ਮਾਂ ਦੀ ਹੜਤਾਲ। 4 ਦਸੰਬਰ ਨੂੰ ਮਿਸ਼ਨ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਦਾ ਘੇਰਾਓ ਕਰਨ ਦਾ ਐਲਾਨ- ਸੰਦੀਪ ਕੌਰ ਬਰਨਾਲਾ ਸੂਬਾ ਆਗੂ
ਜਲੰਧਰ 2 ਨਵੰਬਰ (ਰਮੇਸ਼ ਗਾਬਾ) ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਐਨ ਐਚ ਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਉਲੀਕੇ ਰੋਸ ਪ੍ਰੋਗਰਾਮ ਤਹਿਤ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਦਾ ਕਰਨ ਲਈ ਅਤੇ ਆਪਣੀਆ ਦੋ ਮਹੀਨੇ ਦੀਆਂ ਰੁਕੀਆਂ ਤਨਖਾਹਾਂ ਨੂੰ ਤੁਰੰਤ ਜਾਰੀ ਕਰਵਾਉਣ ਤੇ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਚੋਂ ਜਗਾਉਣ ਸਮੁੱਚੇ ਪੰਜਾਬ ਚ ਸਮੂਹ ਐਨ ਐਚ ਐਮ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਦੂਜੇ ਦਿਨ ਵੀ ਜਾਰੀ ਹੈ । ਜਿਸ ਕਾਰਨ ਸਿਹਤ ਸੇਵਾਵਾਂ ਬੂਰੀ ਤਰ੍ਹਾ ਨਾਲ ਪ੍ਰਭਾਵਿਤ ਰਹੀਆਂ। ਇਸ ਦੋਰਾਨ ਪੰਜਾਬ ਭਰ ਦੇ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਵਿਭਾਗ ਦੀ ਹਰ ਤਰ੍ਹਾਂ ਦੀ ਆਨ ਲਾਈਨ ਰਿਪੋਰਟਿੰਗ, ਆਫ਼ ਲਾਈਨ ਰਿਪੋਰਟਿੰਗ , ਰੋਜ਼ਾਨਾ ਓ ਪੀ ਡੀ ਅਤੇ ਹੋਰ ਵਿਭਾਗੀ ਕੰਮਕਾਜਾ ਨੂੰ ਪੂਰੀ ਠੱਪ ਰੱਖਿਆ ਗਿਆ। ਪੰਜਾਬ ਭਰ ਦੇ ਹਰ ਇੱਕ ਜ਼ਿਲੇ ਤੋਂ ਇਸ ਸੂਬਾ ਪੱਧਰੀ ਹੜਤਾਲ ਸਬੰਧੀ ਭਰਪੂਰ ਜੋਸ਼ ਦੇਖਣ ਨੂੰ ਮਿਲਿਆ। ਇਸ ਸਬੰਧੀ ਗੱਲ ਕਰਦਿਆਂ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਸੰਦੀਪ ਕੌਰ ਬਰਨਾਲਾ, ਗੁਲਸ਼ਨ ਸ਼ਰਮਾ ਫਰੀਦਕੋਟ, ਡਾਕਟਰ ਵਾਹਿਦ ਮਲੇਰਕੋਟਲਾ ਜੀ ਨੇ ਸਾਝੀ ਆਵਾਜ਼ ਚ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜਮਾਂ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਜਿੱਥੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਮੂਹ ਮੁਲਾਜ਼ਮ ਵਿਭਾਗ ਅਤੇ ਸਰਕਾਰ ਦੇ ਇਸ ਰਵੱਈਏ ਕਾਰਨ ਮਾਨਸਿਕ ਤਣਾਓ ਵਿੱਚੋਂ ਗੁਜ਼ਰ ਰਹੇ ਹਨ। ਸੱਤਾਂ ਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿੱਥੇ ਆਪਣੇ ਵਾਅਦਿਆਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ, ਉੱਥੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਨਾ ਕਰਨ ਅਤੇ ਮੁੱਖ ਮੰਗਾਂ ਦਰਕਿਨਾਰ ਕਰਕੇ ਹਰ ਫਰੰਟ ਤੇ ਫੇਲ ਸਰਕਾਰ ਸਾਬਿਤ ਹੋ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮ ਸਿੰਘ ਕਪੂਰਥਲਾ, ਜਸਵੀਰ ਸਿੰਘ ਤਰਨਤਾਰਨ ਨੇ ਕਿਹਾ ਜਿਸ ਦੇ ਸਿੱਟੇ ਵਜੋਂ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਹੜਤਾਲ ਵਰਗਾ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਸਿਹਤ ਸੇਵਾਵਾਂ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੈ। ਯੂਨੀਅਨ ਦੇ ਆਗੂ ਨੇ ਰੋਸ ਭਰੇ ਸ਼ਬਦਾਂ ਚ ਕਿਹਾ ਕਿ ਜੇਕਰ ਸਰਕਾਰ ਅਤੇ ਵਿਭਾਗ ਉਹਨਾਂ ਦੀਆ ਰੁਕੀਆਂ ਹੋਈਆਂ ਤਨਖਾਹਾਂ ਤੁਰੰਤ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਚ ਇਸ ਸੰਘਰਸ਼ ਦੀ ਰੂਪ ਰੇਖਾ ਨੂੰ ਤਿੱਖਾ ਕਰਦੇ4 ਤਰੀਕ ਨੂੰ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਜੀ ਦੇ ਹੈਂਡ ਆਫਿਸ ਦਾ ਘੇਰਾਓ ਕੀਤਾ ਜਾਵੇਗਾ। ਇਸ ਲਈ ਉਹਨਾਂ ਦੀਆ ਰੁਕੀਆਂ ਹੋਈਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ।ਇਸ ਮੌਕੇ ਤੇ ਦਿਨੇਸ ਗਰਗ ਪਟਿਆਲਾ, ਅਮਰਜੀਤ ਸਿੰਘ ਫਤਿਹਗੜ੍ਹ ਸਾਹਿਬ,ਜਸ਼ਨ ਫਤਿਹਗੜ੍ਹ ਸਾਹਿਬ, ਡਾਕਟਰ ਸਿਮਰਪਾਲ ਮੋਗਾ,ਜਸਬੀਰ ਸਿੰਘ ਕੋਟੀਆ, ਡਾਕਟਰ ਪੰਖਕੁੜੀ ਜਲੰਧਰ, ਤੁਰਣਜੀਤ ਹੁਸ਼ਿਆਰਪੁਰ, ਦੀਪਿਕਾ ਸਿੰਗਲਾ ਪਠਾਨਕੋਟ, ਰਣਜੀਤ ਕੌਰ ਬਠਿੰਡਾ, ਵਿਕਰਮ ਮਲੇਰਕੋਟਲਾ, ਗੁਰਪ੍ਰੀਤ ਭੁੱਲਰ ਡਾਕਟਰ ਰਾਜ ਨਵਾ ਸਹਿਰ, ਅਮਨਦੀਪ ਕੌਰ ਨਵਾਂ ਸ਼ਹਿਰ, ਡਾਕਟਰ ਸ਼ਿਵਰਾਜ ਲੁਧਿਆਣਾ, ਮਨਦੀਪ ਸਿੰਘ ਤਰਨਤਾਰਨ, ਡਾਕਟਰ ਜਤਿੰਦਰ ਕਪੂਰਥਲਾ ਆਦਿ ਆਗੂ ਹਾਜ਼ਰ ਸਨ।
PUBLISHED BY LMI DAILY NEWS PUNJAB
My post content
