ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਚੈਕਿੰਗ ਡ੍ਰਾਈਵ — ਨਸ਼ਾ ਤਸਕਰੀ ਵਿਰੁੱਧ ਤਿੱਖੀ ਕਾਰਵਾਈ ਜਾਰੀ"*
ਜਲੰਧਰ - 03,ਦਸੰਬਰ (ਰਮੇਸ਼ ਗਾਬਾ) ਨਸ਼ਾ ਤਸਕਰੀ ਅਤੇ ਅਪਰਾਧਿਕ ਤੱਤਾਂ ਵਿਰੁੱਧ ਚਲ ਰਹੀ ਸਖ਼ਤ ਰੋਕਥਾਮ ਮੁਹਿੰਮ ਦੇ ਤਹਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸ੍ਰੀ ਸਰਬਜੀਤ ਰਾਏ,ਦੀ ਅਗਵਾਈ ਹੇਠ ਉਪ ਪੁਲਿਸ ਕਪਤਾਨ ਓਂਕਾਰ ਸਿੰਘ ਬਰਾੜ ਵੱਲੋਂ 03 ਦਸੰਬਰ ਨੂੰ ਸਬ ਡਿਵੀਜ਼ਨ ਨਕੋਦਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ। ਐਸ.ਐਸ.ਪੀ ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਰਣਨੀਤੀ ਨਾਲ ਕਾਰਵਾਈਆਂ ਜਾਰੀ ਹਨ। ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਅਕਸਰ ਬੇਅਬਾਦ ਥਾਵਾਂ ‘ਤੇ ਕੁਝ ਤੱਤਾਂ ਵੱਲੋਂ ਗਲਤ ਕਾਰਗੁਜ਼ਾਰੀਆਂ ਕੀਤੇ ਜਾਣ ਦੀਆਂ ਜਾਣਕਾਰੀਆਂ ਮਿਲ ਰਹੀਆਂ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਜ਼ਿਲ੍ਹੇ ਦੀਆਂ ਅਜਿਹੀਆਂ ਸਭ ਬੇਅਬਾਦ ਥਾਵਾਂ ਦੀ ਖਾਸ ਤਲਾਸ਼ੀ ਅਤੇ ਮੌਕਾ ਮੁਆਇਨਾ ਕੀਤਾ ਗਿਆ। ਪੁਲਿਸ ਵੱਲੋਂ ਇਹਨਾਂ ਥਾਵਾਂ ਨੂੰ ਆਈਡੈਂਟੀਫਾਈ ਕਰਕੇ ਹੁਣ ਇਨ੍ਹਾਂ ‘ਤੇ ਰੋਜ਼ਾਨਾ ਸਪੈਸ਼ਲ ਚੈਕਿੰਗ ਕੀਤੀ ਜਾਵੇਗੀ, ਤਾਂ ਜੋ ਕੋਈ ਵੀ ਤੱਤ ਇਨ੍ਹਾਂ ਸਥਾਨਾਂ ਨੂੰ ਗਲਤ ਹਿੱਦਾਇਤਾਂ ਲਈ ਵਰਤ ਨਾ ਸਕੇ। ਇਨ੍ਹਾਂ ਜਗ੍ਹਾਂ ‘ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਅੱਜ ਦੇ CASO ਆਪਰੇਸ਼ਨ ਦੌਰਾਨ ਸਬ ਡਵੀਜਨ ਨਕੋਦਰ ਵਿੱਚ ਵੱਡੇ ਪੱਧਰ ‘ਤੇ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੌਰਾਨ ਪੁਲਿਸ ਵੱਲੋਂ ਕਈ ਮਹੱਤਵਪੂਰਨ ਸੂਤਰ ਅਤੇ ਜਾਣਕਾਰੀਆਂ ਵੀ ਪ੍ਰਾਪਤ ਕੀਤੀਆਂ ਗਈਆਂ, ਜਿਹਨਾਂ ਦੇ ਆਧਾਰ ‘ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐਸ.ਐਸ.ਪੀ ਜਲੰਧਰ ਦਿਹਾਤੀ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਅਜਿਹੀਆਂ ਗਤਿਵਿਧੀਆਂ ਵਿੱਚ ਸ਼ਾਮਲ ਮਿਲਦਾ ਹੈ, ਤਾਂ ਉਸਨੂੰ ਰੀਹੈਬਿਲਿਟੇਸ਼ਨ ਸੈਂਟਰ/ਨਸ਼ਾ ਮੁਕਤ ਕੇਂਦਰ ਭੇਜ ਕੇ ਉਸਦੀ ਸਹਾਇਤਾ ਕੀਤੀ ਜਾਵੇਗੀ ਅਤੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਉਹ ਗਲਤ ਸਮੱਗਰੀ ਕਿੱਥੋਂ ਲੈਂਦਾ ਸੀ ਜਾਂ ਕਿਸੇ ਹੋਰ ਨੂੰ ਸਪਲਾਈ ਕਰਦਾ ਹੈ। ਇਹ ਕਾਰਵਾਈ ਸਪਸ਼ਟ ਕਰਦੀ ਹੈ ਕਿ ਜਲੰਧਰ ਦਿਹਾਤੀ ਪੁਲਿਸ ਨਸ਼ਿਆਂ ਦੇ ਖ਼ਿਲਾਫ਼ ਜੰਗ ਵਿੱਚ ਪੂਰੀ ਦ੍ਰਿੜਤਾ ਅਤੇ ਵਚਨਬੱਧਤਾ ਨਾਲ ਖੜੀ ਹੈ। ਨਸ਼ਿਆਂ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਨਾ, ਤਸਕਰਾਂ ਦੇ ਮਨੋਬਲ ਨੂੰ ਟੁੱਟਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣਾ ਹੀ ਇਸ ਮੁਹਿੰਮ ਦਾ ਮੁੱਖ ਮੰਤਵ ਹੈ। ਜਲੰਧਰ ਦਿਹਾਤੀ ਪੁਲਿਸ ਵੱਲੋਂ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਹੋਰ ਵੀ ਤੇਜ਼ੀ ਅਤੇ ਸਖ਼ਤੀ ਨਾਲ ਜਾਰੀ ਰਹਿਣਗੀਆਂ ਤਾਂ ਜੋ ਨਸ਼ਾ-ਮੁਕਤ ਅਤੇ ਸੁਰੱਖਿਅਤ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ।
PUBLISHED BY LMI DAILY NEWS PUNJAB
My post content
