ਹੜ ਪੀੜਤਾਂ ਦੀ ਸਹਾਇਤਾ ਲਈ ਕੌਸਮੋ ਟਾਟਾ ਨੇ ਮਿਲਾਇਆ ਆਖਰੀ ਉਮੀਦ ਐਨਜੀਓ ਨਾਲ਼ ਹੱਥ ।
ਜਲੰਧਰ 13 ਸਿਤੰਬਰ ( ਰਮੇਸ਼ ਗਾਬਾ ) : ਆਖ਼ਰੀ ਊਮੀਦ ਐਨਜੀਓ ਵੱਲੋਂ ਤਕਰੀਬਨ ਪਿਛਲੇ 22 ਦਿਨ ਤੋ ਵੱਖ ਵੱਖ ਹੜ ਪ੍ਰਭਾਵਿਤ ਪਿੰਡਾਂ ਵਿੱਚ ਕੱਪੜੇ ,ਰਾਸ਼ਨ, ਬਰਤਨ, ਮਿੱਸੇ ਪ੍ਰਸ਼ਾਦਿਆਂ ਦਾ ਲੰਗਰ, ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਲੋੜੀਂਦਾ ਸਮਾਨ ਮੁੱਹਈਆ ਕਰਵਾਇਆ ਜਾ ਰਿਹਾ ਹੈ । ਪਿੰਡ ਵਾਸੀਆਂ ਨੂੰ ਰੇਸਕਓ ਕਰਕੇ ਸਹੀ ਜਗ੍ਹਾ ਪਹੁੰਚਾਇਆ ਜਾ ਰਿਹਾ ਹੈ। ਅਤੇ ਉਹਨਾਂ ਲਈ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ । ਕੋਸਮੋ ਟਾਟਾ ਦੇ MD ਰਾਗਵ ਜੀ ਵੱਲੋਂ ਤਕਰੀਬਨ 1000 ਕਿੱਟ ਸੇਵਾ ਵਿੱਚ ਭੇਜੀ ਗਈ ਜਿਸ ਵਿੱਚ ਲੇਡੀਜ਼ ਸੇਨੇਟਰੀ ਪੈਡ, ਖਾਰਿਸ਼ ਦੀ ਦਵਾਈ, ਬੁਖਾਰ ਦੀ ਦਵਾਈ, ਓਡੋਮਾਸ, ਕੋਟਨ, ORS, ਪੱਟੀ ਮੁਹਈਆ ਕਰਵਾਈ ਗਈ ਅਤੇ ਆਪਣੀਆਂ ਗੱਡੀਆਂ ਦਿਨ ਰਾਤ ਸੇਵਾ ਵਾਸਤੇ ਦਿੱਤੀਆਂ ਗਈਆਂ । ਸੰਸਥਾਂ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਸੰਸਥਾ ਵੱਲੋਂ ਹੜ ਪੀੜਤਾਂ ਲਈ ਹਰ ਤਰ੍ਹਾਂ ਦੀ ਸੇਵਾ ਲਈ ਦਿਨ ਰਾਤ ਇੱਕ ਕੀਤੀ ਜਾ ਰਹੀ ਹੈ। ਜਿਹਨਾਂ ਪਰਿਵਾਰਾਂ ਦੇ ਘਰ ਨੁਕਸਾਨੇ ਗਏ ਹਨ ਜਾਂ ਮਾਲ ਡੰਗਰ ਦਾ ਕੋਇ ਨੁਕਸਾਨ ਹੋਇਆ ਹੈ। ਸੰਸਥਾਂ ਵੱਲੋਂ ਦਾਨੀ ਸੱਜਣਾਂ ਨਾਲ਼ ਮਿਲ਼ ਕੇ ਓਹਨਾਂ ਦੀ ਭਰਪਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਜਤਿੰਦਰ ਸਿੰਘ ਜੀ ਵੱਲੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਦਾਨੀ ਸੱਜਣਾਂ ਵੱਲੋ ਭੇਜੀ ਗਈ ਸੇਵਾ ਅਤੇ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਸਥਾਵਾਂ ਸੱਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅਤੇ ਉਹਨਾਂ ਨੂੰ ਹੱਥ ਜੋੜ ਬੇਨਤੀ ਕਰਕੇ ਪਿੰਡ ਵਾਸੀਆਂ ਦੇ ਨਾਲ਼ ਮੋਢੇ ਨਾਲ ਮੋਢਾ ਜੋੜ ਮੱਦਦ ਦੀ ਅਪੀਲ ਕੀਤੀ ਗਈ। ਇਸ ਮੌਕੇ ਤੇ ਸੰਸਥਾ ਦੇ ਮੈਂਬਰ ਰਮਿੰਦਰ ਸਿੰਘ, ਪ੍ਰਭੂ ਦਿਆਲ ਸਿੰਘ, ਹਰਪ੍ਰੀਤ ਸਿੰਘ, ਜਸਮੀਤ ਸਿੰਘ, ਗੁਰਚਰਨ ਸਿੰਘ, ਦਵਿੰਦਰ ਪਾਲ ਸਿੰਘ, ਨਵਿਸ਼ ਲੂਥਰਾ, ਪਰਮਿੰਦਰ ਸਿੰਘ, ਤਜਿੰਦਰ ਪਾਲ ਸਿੰਘ, ਸੁਖਪ੍ਰੀਤ ਸਿੰਘ, ਹਰਮਿੰਦਰ ਸਿੰਘ, ਵਿਜੇ ਕੁਮਾਰ, ਮਨੋਜ ਕੁਮਾਰ, ਜਸਜੀਤ ਸਿੰਘ, ਵੰਸ਼ਦੀਪ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਪਰਮਜੀਤ ਕੌਰ, ਅਮਨਦੀਪ ਕੌਰ , ਪ੍ਰਕਾਸ਼ ਕੌਰ, ਹਰਜਿੰਦਰ ਕੌਰ, ਸਰੀਨਾ ਦੀਵਾਨ, ਅਨੀਤਾ, ਨੇਹਾ, ਅਤੇ ਹੋਰ ਸਮੁੱਚੀ ਵੱਲੋ ਹਾਜਰੀ ਭਰੀ ਗਈ।
PUBLISHED BY LMI DAILY NEWS PUNJAB
My post content
