ਯੁੱਧ ਨਸ਼ਿਆਂ ਵਿਰੁੱਧ – ਨਸ਼ਾ ਤਸਕਰੀ 'ਤੇ ਵੱਡਾ ਪ੍ਰਹਾਰ,, ਜਲੰਧਰ ਦਿਹਾਤੀ ਪੁਲਿਸ ਨਸ਼ੀਲੇ ਪਦਾਰਥਾਂ ਦੇ ਗੈਰ ਕਾਨੂੰਨੀ ਵਪਾਰ ਨੂੰ ਖਤਮ ਕਰਨ ਲਈ ਲਗਾਤਾਰ ਕੜੀ ਕਾਰਵਾਈ ਕਰ ਰਹੀ ਹੈ।, *1.* *200 ਗ੍ਰਾਮ ਹੈਰੋਇਨ, 03 ਕਿੱਲੋ ਡੋਡਾ ਚੂਰਾ ਪੋਸਤ, 210 ਨਸ਼ੀਲੀਆਂ ਗੋਲੀਆਂ ਬਰਾਮਦ* *2.* *ਕੁੱਲ 08 ਤਸਕਰ ਕਾਬੂ*

ਜਲੰਧਰ, 06 ਦਸੰਬਰ (ਰਮੇਸ਼ ਗਾਬਾ) ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਦੇ ਵੱਖਰੇ ਤੌਰ 'ਤੇ ਜ਼ੋਰ ਦਿੱਤੇ ਗਏ ਐਕਸ਼ਨ ਪਲਾਨ ਅਧੀਨ, ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ., ਪੁਲਿਸ ਕਪਤਾਨ (ਤਫਤੀਸ਼) ਦੀ ਨਿਗਰਾਨੀ ਹੇਠ ਇਲਾਕੇ ਵਿਚ ਨਸ਼ਾ ਤਸਕਰਾਂ ਅਤੇ ਗੈਰ-ਸਮਾਜਿਕ ਤੱਤਾਂ ਵਿਰੁੱਧ ਤੀਬਰ ਚੈਕਿੰਗ ਅਤੇ ਨਜ਼ਰਬੰਦੀ ਕੀਤੀ ਜਾ ਰਹੀ ਹੈ। ਵੇਰਵੇ ਦਾ ਖੁਲਾਸਾ ਕਰਦੇ ਹੋਏ ਐਸ.ਐਸ.ਪੀ. ਜਲੰਧਰ ਦਿਹਾਤੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀਆਂ ਸ਼ਿਕਾਇਤਾਂ ਵਾਲੇ ਖੇਤਰਾਂ ਵਿੱਚ ਗਸ਼ਤ ਤੇਜ਼ ਕਰ ਦਿੱਤੀ, ਜਿਸ ਕਾਰਨ ਸਬ ਡਵੀਜਨ ਕਰਤਾਰਪੁਰ, ਸਬ ਡਵੀਜਨ ਫਿਲੌਰ, ਸਬ ਡਵੀਜਨ ਸ਼ਾਹਕੋਟ ਅਤੇ ਸਬ ਡਵੀਜਨ ਆਦਮਪੁਰ ਵਿੱਚ ਕੁੱਲ 05 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ ਦੇ ਨਤੀਜੇ ਵਜੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਦੀ ਬਰਾਮਦ ਵੀ ਹੋਏ । ਉਨ੍ਹਾਂ ਨੇ ਅੱਗੇ ਕਿਹਾ ਕਿ ਨਸ਼ਾ-ਤਸਕਰੀ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹੋਏ ਹੇਠ ਲਿਖੇ ਦੋਸ਼ੀਆਂ ਨੂੰ ਵੱਡੀ ਬਰਾਮਦਗੀ ਸਮੇਤ ਕਾਬੂ ਕੀਤਾ ਗਿਆ: 1. ਐਫ.ਆਈ.ਆਰ ਨੰਬਰ 245 ,ਮਿਤੀ 05.12.2025,ਅਧੀਨ ਧਾਰਾ 21(B)-61-85 NDPS ACT ਦੇ ਤਹਤਿ ਥਾਣਾ ਮਕਸੂਦਾਂ(ਸਬ ਡਵੀਜਨ ਕਰਤਾਰਪੁਰ)ਵਿਖੇ , ਬਰਖਿਲਾਫ ਗੁਰਬਾਜ ਸਿੰਘ ਉਰਫ ਬਾਜ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਲਸੀਆਂ ਖੁਰਦ ਥਾਣਾ ਖਾਲੜਾ ਜਿਲ੍ਹਾ ਤਰਨ ਤਾਰਨ ਅਤੇ ਰਸ਼ਪਾਲ ਸਿੰਘ ਉਰਫ ਕਾਲੂ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਲਸੀਆਂ ਖੁਰਦ ਥਾਣਾ ਖਾਲੜਾ ਜਿਲ੍ਹਾ ਤਰਨ ਤਾਰਨ ਬਾਬਤ ਬਿੱਧੀਪੁਰ ਨੇੜੇ ਰੇਲਵੇ ਫਾਟਕ ਕੋਲੋਂ ਸ਼ੱਕ ਦੀ ਬਿਨਾਅ ਪਰ ਕਾਬੂ ਕਰਕੇ ਦੋਰਾਨੇ ਤਲਾਸ਼ੀ ਕਰਨ ਤੇ ਇਹਨਾਂ ਦੇ ਕਬਜਾ ਵਿੱਚਲੇ ਕਿੱਟ ਬੈਗ ਰੰਗ ਕਾਲਾ ਵਿੱਚੋਂ ਇੱਕ ਵਜਨਦਾਰ ਮੋਮੀ ਲਿਫਾਫਾ ਰੰਗ ਕਾਲਾ ਵਿੱਚੋਂ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ। ਜਿਸਦਾ ਵਜ਼ਨ ਕਰਨ ਤੇ 200 ਗ੍ਰਾਮ ਹੈਰੋਇਨ ਹੋਈ। ਜੋ ਹੈਰੋਇਨ ਬ੍ਰਾਮਦ ਹੋਣ ਤੇ ਉਕਤਾਨ ਮੁਜਰਿਮਾ ਖਿਲਾਫ ਮੁਕੱਦਮਾ NDPS ACT ਧਾਰਾ ਤਹਿਤ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। 2. ਐਫ.ਆਈ.ਆਰ ਨੰਬਰ 394 ਮਿਤੀ 05-12-2025 ਜੁਰਮ 15B-61-85 NDPS ACT ਥਾਣਾ ਫਿਲੌਰ (ਸਬ ਡਵੀਜਨ ਫਿਲੌਰ) , ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਜਿੰਦਰ ਕੁਮਾਰ ਵਾਸੀ ਆਲੋਵਾਲ ਥਾਣਾ ਫਿਲੌਰ ਜਿਲ੍ਹਾ ਜਲੰਧਰ ਬਾਬਤ ਦਰਾਨੇ ਗਸਤ ਸ਼ਨੀ ਗਾਉ ਤੋ ਅੱਗੇ ਟੀ ਪੁਆਇਟ ਪਿੰਡ ਜਗਤਪੁਰਾ ਪੰਜ ਢੇਰਾ ਮੁਸੱਮੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਜਿੰਦਰ ਕੁਮਾਰ ਵਾਸੀ ਆਲੋਵਾਲ ਥਾਣਾ ਫਿਲੌਰ ਜਿਲ੍ਹਾ ਜਲੰਧਰ ਪਾਸੋ 03 ਕਿੱਲੋ ਡੋਡੇ ਚੂਰਾ ਪੋਸਤ ਬ੍ਰਾਮਦ ਕਰਨ ਸਬੰਧੀ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। 3. ਐਫ.ਆਈ.ਆਰ ਨੰਬਰ 235 ਮਿਤੀ 05-12-2025 ਜੁਰਮ 22B-61-85 NDPS ACT ਥਾਣਾ ਗੁਰਾਇਆ (ਸਬ ਡਵੀਜਨ ਫਿਲੌਰ) , ਦੋਰਾਨੇ ਗਸ਼ਤ ਬੜਾ ਪਿੰਡ ਤੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਟਹਿਲ ਸਿੰਘ ਉਰਫ ਨਨੂੰ ਪੁੱਤਰ ਨਛੱਤਰ ਪਾਲ ਵਾਸੀ ਪਿੰਡ ਪੱਤੀ ਜੱਸੇ ਕੀ ਬੜਾ ਪਿੰਡ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 66 ਖੁੱਲੀਆ ਨਸੀਲੀਆ ਗੋਲੀਆ ਬ੍ਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। 4. ਐਫ.ਆਈ.ਆਰ ਨੰਬਰ 301 ਮਿਤੀ 04.12.2025 ਜੁਰਮ 22-61-85 NDPS ACT ਥਾਣਾ ਸ਼ਾਹਕੋਟ (ਸਬ ਡਵੀਜਨ ਸ਼ਾਹਕੋਟ) , ਸੁਖਚੈਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਥੰਮੂਵਾਲ ਥਾਣਾ ਸ਼ਾਹਕੋਟ ਜਿਲਾ ਜਲੰਧਰ, ਪਰਮਿੰਦਰਪਾਲ ਪੁੱਤਰ ਬਲਵਿੰਦਰਪਾਲ ਵਾਸੀ ਪੱਤੀ ਰਾਉਕੀ ਗੁਰਾਇਆ ਥਾਣਾ ਗੁਰਾਇਆ ਹਾਲ ਵਾਸੀ ਮੀਏਵਾਲ ਅਰਾਈਆ ਥਾਣਾ ਸ਼ਾਹਕੋਟ, ਅੰਮ੍ਰਿਤਾ ਪਤਨੀ ਲਵਪ੍ਰੀਤ ਸਿੰਘ ਵਾਸੀ ਮੁਹੱਲਾ ਧੂੜਕੋਟ ਸ਼ਾਹਕੋਟ ਥਾਣਾ ਸ਼ਾਹਕੋਟ ਬਾਬਤ ਉਕਤਾਨਾਂ ਪਾਸੋ 100 ਖੁੱਲੀਆ ਨਸ਼ੀਲ਼ੀਆ ਗੋਲੀਆ ਬ੍ਰਾਮਦ ਹੋਣ ਸਬੰਧੀ ਦਰਜ ਰਜਿਸਟਰ ਕੀਤਾ ਗਿਆ 5. ਐਫ.ਆਈ.ਆਰ ਨੰਬਰ: 202 ਮਿਤੀ 05.12.25 ਅ/ਧ 21/61/85 NDPS ACT ਥਾਣਾ ਆਦਮਪੁਰ (ਸਬ ਡਵੀਜਨ ਆਦਮਪੁਰ), ਦਲਜੀਤ ਸਿੰਘ ਉਰਫ ਲਾਡੀ ਪੁੱਤਰ ਜਸਪਾਲ ਸਿੰਘ ਵਾਸੀ ਮੁਹੱਲਾ ਸੱਗਰਾ ਥਾਣਾ ਆਦਮਪੁਰ ਜਿਲਾ ਜਲੰਧਰ ਨੂੰ ਕਾਬੂ ਕਰਕੇ ਉਸ ਵੱਲੋ ਜਮੀਨ ਪਰ ਸੁੱਟੇ ਮੋਮੀ ਲਿਫਾਫਾ ਵਿਚੋ 44 ਖੁਲੀਆ ਨਸ਼ੀਲੀਆ ਗੋਲੀਆ ਰੰਗ ਸੰਤਰੀ ਬ੍ਰਾਮਦ ਹੋਈਆ।ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਦੀ। ਐਸ.ਐਸ.ਪੀ. ਜਲੰਧਰ ਦਿਹਾਤੀ ਨੇ ਕਿਹਾ ਕਿ ਇਲਾਕੇ ਵਿਚੋਂ ਨਸ਼ਿਆਂ ਅਤੇ ਅਪਰਾਧਕ ਤੱਤਾਂ ਨੂੰ ਸਮੂਹਿਕ ਤੌਰ 'ਤੇ ਖਤਮ ਕਰਨਾ ਸਾਡੀ ਸਰਵੋੱਚ ਪ੍ਰਾਥਮਿਕਤਾ ਹੈ। ਪੁਲਿਸ ਫੋਰਸ ਹਰ ਸੰਭਵ ਕਦਮ ਚੁੱਕ ਰਹੀ ਹੈ ਤਾਂ ਜੋ ਨਿਵਾਸੀਆਂ ਨੂੰ ਸੁਰੱਖਿਅਤ ਅਤੇ ਸ਼ਾਂਤਮਈ ਵਾਤਾਵਰਣ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸ਼ਹਿਰ ਵਿੱਚੋਂ ਨਸ਼ੀਲੇ ਪਦਾਰਥਾਂ ਦਾ ਖਾਤਮਾ ਕਰਨਾ ਹੈ। ਜਲੰਧਰ ਦਿਹਾਤੀ ਪੁਲਿਸ ਖਾਸ ਤੌਰ 'ਤੇ ਗਲੀ-ਪੱਧਰੀ ਤਸਕਰੀ 'ਤੇ ਸ਼ਿਕੰਜਾ ਕੱਸ ਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ।ਐਸ.ਐਸ.ਪੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਵਿੱਚ ਪੁਲਿਸ ਦਾ ਸਾਥ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ 112 ਹੈਲਪਲਾਈਨ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ। ਜਲੰਧਰ ਦਿਹਾਤੀ ਪੁਲਿਸ ਨੇ ਸਾਫ ਕੀਤਾ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਬਿਨਾਂ ਕਿਸੇ ਰੁਕਾਵਟ ਅਤੇ ਸਮਰਪਿਤ ਰੂਪ ਵਿੱਚ ਜਾਰੀ ਰਹੇਗੀ।

PUBLISHED BY LMI DAILY NEWS PUNJAB

Ramesh Gaba

12/6/20251 min read

white concrete building
white concrete building

My post content