ਨਗਰ ਨਿਗਮ ਜਲੰਧਰ ਵੱਲੋਂ ਦੂਜੇ ਕੈਂਪ ਵਿੱਚ 50 ਪਾਣੀ ਅਤੇ ਸੀਵਰੇਜ ਕੁਨੈਕਸ਼ਨਾਂ ਨੂੰ ਕੀਤਾ ਰੈਗੂਲਰ

ਜਲੰਧਰ - (ਰਮੇਸ਼ ਗਾਬਾ) ਨਗਰ ਨਿਗਮ ਜਲੰਧਰ ਵੱਲੋਂ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦਿਆਂ ਪਾਣੀ ਅਤੇ ਸੀਵਰੇਜ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਅੱਜ ਦੂਜਾ ਕੈਂਪ ਲਗਾਇਆ ਗਿਆ। ਇਹ ਕੈਂਪ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ, IAS ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ ਸੀ। ਇਹ ਵਿਸ਼ੇਸ਼ ਕੈਂਪ ਨਿਊ ਭਸ਼ੀਰਪੁਰਾ, ਰੋਇਲ ਐਨਕਲੇਵ, ਜ਼ੋਨ ਨੰਬਰ 5, ਸੈਂਟਰਲ ਹਲਕੇ ਵਿੱਚ ਲਗਾਇਆ ਗਿਆ, ਜਿਸ ਦੌਰਾਨ 50 ਕੁਨੈਕਸ਼ਨਾਂ ਨੂੰ ਰੈਗੂਲਰ ਕੀਤਾ ਗਿਆ। ਇਸ ਕੈਂਪ ਦੀ ਨਿਗਰਾਨੀ ਐਸਟੇਟ ਅਫ਼ਸਰ-ਕਮ-ਚੀਫ਼ ਟੈਕਸ ਕਲੈਕਟਰ ਸ਼੍ਰੀ ਅਸ਼ਵਨੀ ਗਿੱਲ, ਸੁਪਰਡੈਂਟ ਵਾਟਰ ਰੇਟ ਸ਼੍ਰੀ ਰਾਕੇਸ਼ ਸ਼ਰਮਾ ਅਤੇ ਇੰਸਪੈਕਟਰ ਸੰਨੀ ਨਾਹਰ ਵੱਲੋਂ ਕੀਤੀ ਗਈ। ਇਸ ਪਹਿਲ ਨਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਅਤੇ ਸਥਾਈ ਨਾਗਰਿਕ ਸੁਵਿਧਾਵਾਂ ਮਿਲਣਗੀਆਂ। ਮੇਅਰ ਵਨੀਤ ਧੀਰ ਨੇ ਇਸ ਕਦਮ ਬਾਰੇ ਦੱਸਦਿਆਂ ਕਿਹਾ ਕਿ ਅਜਿਹੇ ਕੈਂਪ ਭਵਿੱਖ ਵਿੱਚ ਵੀ ਨਿਯਮਿਤ ਤੌਰ 'ਤੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਆਮ ਜਨਤਾ ਨੂੰ ਲਾਭ ਹੋਵੇਗਾ, ਉੱਥੇ ਹੀ ਨਗਰ ਨਿਗਮ ਦੀ ਵਾਟਰ ਰੇਟ ਬ੍ਰਾਂਚ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਹ ਪਹਿਲ ਜਲੰਧਰ ਸ਼ਹਿਰ ਦੇ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।

PUBLISHED BY LMI DAILY NEWS PUNJAB

Ramesh Gaba

9/18/20251 min read

white concrete building
white concrete building

My post content