ਕੇਂਦਰੀ ਮੰਤਰੀ ਪ੍ਰਤਾਪ ਰਾਓ ਯਾਦਵ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ
ਗੁਰਦਾਸਪੁਰ/ਸ੍ਰੀ ਹਰਗੋਬਿੰਦਪੁਰ ਸਾਹਿਬ 18 ਸਿਤੰਬਰ 2025 (ਜਸਪਾਲ ਚੰਦਨ) ਪਿਛਲੇ ਦਿਨੀਂ ਬਿਆਸ ਦਰਿਆ ਵਿੱਚ ਆਏ ਭਾਰੀ ਹੜ੍ਹ ਨਾਲ ਦਰਿਆ ਕਿਨਾਰੇ ਹਜ਼ਾਰਾਂ ਏਕੜ ਫਸਲ ਪਾਣੀ ਦੀ ਲਪੇਟ ਵਿੱਚ ਆ ਗਈ ਸੀ ਅਤੇ ਕੁੱਝ ਜ਼ਮੀਨ ਪਾਣੀ ਆਪਣੇ ਨਾਲ ਪੂਰੀ ਤਰ੍ਹਾਂ ਰੋੜ੍ਹ ਕੇ ਲੈ ਗਿਆ ਅਤੇ ਕੁੱਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗੁਰਦਾਸਪੁਰ ਦਾ ਦੌਰਾ ਕਰ ਕੇ ਗਏ ਸਨ ਅਤੇ ਉਨ੍ਹਾਂ ਵੱਲੋਂ ਕੇਂਦਰੀ ਮੰਤਰੀਆਂ ਨੂੰ ਪੰਜਾਬ ਹੜ੍ਹ ਪ੍ਰਭਾਵਿਤ ਇਲਾਕੇ ਦੀ ਮੁਢਲੀ ਜਾਣਕਾਰੀ ਲੈਣ ਲਈ ਪੰਜਾਬ ਭੇਜਿਆ ਜਾ ਰਿਹਾ ਹੈ ਇਸ ਲੜੀ ਹੇਠ ਅੱਜ ਕੇਂਦਰੀ ਮੰਤਰੀ ਸ੍ਰੀ ਪ੍ਰਤਾਪ ਰਾਓ ਯਾਦਵ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਬਿਆਸ ਦਰਿਆ ਦੇ ਹੜ੍ਹ ਪ੍ਰਭਾਵਿਤ ਪਿੰਡ ਰਾਮਪੁਰ, ਤਲਵਾੜਾ,ਮਾੜੀ ਬੁੱਚੀਆਂ, ਸੰਤੋਸ਼ ਨਗਰ,ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ਼ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਵੱਖ ਵੱਖ ਸਬੰਧਤ ਮਹਿਕਮੇ ਨੂੰ ਕਹਿ ਦਿੱਤਾ ਹੈ ਕਿ ਜ਼ਮੀਨੀ ਪੱਧਰ ਤੇ ਪ੍ਰਭਾਵਿਤ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਤਾਂ ਜ਼ੋ ਉਸ ਮੁਤਾਬਿਕ ਕੇਂਦਰ ਸਰਕਾਰ ਵੱਲੋਂ ਬਣਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਮੌਕੇ ਵਾਈਸ ਪ੍ਰਧਾਨ (ਪੰਜਾਬ) ਫ਼ਤਹਿ ਜੰਗ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਹਰਸਿਮਰਨਜੀਤ ਸਿੰਘ ਵਾਲੀਆਂ, ਜ਼ਿਲ੍ਹਾ ਜਨਰਲ ਸਕੱਤਰ ਲਾਜਵੰਤ ਸਿੰਘ ਲਾਟੀ ਸਾਬਕਾ ਐਮ ਐਲ ਏ ਅਤੇ ਬੀ ਜੇ ਪੀ ਆਗੂ ਬਲਵਿੰਦਰ ਸਿੰਘ ਲਾਡੀ ਰਵੀਕਰਨ ਸਿੰਘ ਕਾਹਲੋ ਏ ਡੀ ਸੀ ਹਰਜਿੰਦਰ ਸਿੰਘ ਬੇਦੀ ਐਸ ਡੀ ਐਮ ਬਟਾਲਾ ਬਿਕਰਮਜੀਤ ਪਾਂਥੇ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਨਾਇਬ ਤਹਿਸੀਲਦਾਰ ਵਿਨੋਦ ਮਹਿਤਾ ਡੀ ਐਸ ਪੀ ਹਰੀਸ਼ ਬਹਿਲ ਡੀ ਐਸ ਪੀ ਰਜੇਸ਼ ਕੱਕੜ ਐਸ ਐਚ ਓ ਸੁਖਵਿੰਦਰ ਸਿੰਘ ਆਗੂ ਬਲਜਿੰਦਰ ਸਿੰਘ ਦਕੋਹਾ ਸਰਪੰਚ ਸੁਰਿੰਦਰ ਸਿੰਘ ਮਿੱਠਾਪੁਰ ਸਾਬਕਾ ਸਰਪੰਚ ਸੁਰਜੀਤ ਸਿੰਘ ਮਾੜੀ ਬੁੱਚੀਆਂ ਸਾਬਕਾ ਸਰਪੰਚ ਵਰਿੰਦਰ ਸਿੰਘ ਬੱਬੂ ਪੱਤੀ ਲਾਲਪੁਰ ਤੋ ਇਲਾਵਾ ਹੋਰ ਵੀ ਆਹੁਦੇਦਾਰ ਅਤੇ ਕਿਸਾਨ ਹਾਜ਼ਰ ਸਨ
PUBLISHED BY LMI DAILY NEWS PUNJAB
My post content
