ਜਲੰਧਰ ਪ੍ਰੈੱਸ ਐਸੋਸੀਏਸ਼ਨ ਆਫ਼ ਸਟੇਟ ਦੀ ਕਾਰਜਕਾਰਨੀ ਦਾ ਗਠਨ: ਰਾਜੇਸ਼ ਥਾਪਾ ਪ੍ਰਧਾਨ ਚੁਣੇ ਗਏ।
ਜਲੰਧਰ ( ਰਮੇਸ਼ ਗਾਬਾ) ਜਲੰਧਰ ਦੀ ਸਭ ਤੋਂ ਪੁਰਾਣੀ ਪਤਰਕਾਰਾਂ ਦੀ ਸੰਸਥਾ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਜ਼ਿਲਾ ਜਲੰਧਰ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਅਜਰਵਰ ਦੇ ਤੌਰ ਤੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ ਅਤੇ ਸੀਨੀਅਰ ਪੱਤਰਕਾਰ ਮੇਹਰ ਮਾਲਿਕ ਹਾਜ਼ਰ ਸਨ।ਸਭ ਤੋਂ ਪਹਿਲਾਂ ਪੰਜਾਬ ਵਿੱਚ ਆਏ ਹੜਾਂ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਹੜ੍ਹ ਪੀੜਿਤ ਪਰਿਵਾਰਾਂ ਦੀ ਵਧ ਤੋਂ ਵਧ ਮਦਦ ਕੀਤੀ ਜਾਵੇ। ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ ਤੇ ਸੀਨੀਅਰ ਪੱਤਰਕਾਰ ਰਮੇਸ਼ ਭਗਤ ਨੇ ਜਲੰਧਰ ਦੇ ਪ੍ਰਧਾਨ ਦੇ ਲਈ ਰਾਜੇਸ਼ ਥਾਪਾ ਦਾ ਨਾਮ ਪੇਸ਼ ਕੀਤਾ। ਸਾਰੇ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਰਾਜੇਸ਼ ਥਾਪਾ ਦੇ ਨਾਮ ਦੀ ਹਾਮੀ ਭਰੀ। ਰਾਜੇਸ਼ ਥਾਪਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੱਤਰਕਾਰਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇਗਾ। ਪੱਤਰਕਾਰਾਂ ਦੇ ਹਰ ਮਸਲੇ ਤੇ ਐਸੋਸੀਏਸ਼ਨ ਪੱਤਰਕਾਰਾਂ ਦੇ ਨਾਲ ਖੜੀ ਰਹੇਗੀ। ਇਸ ਮੌਕੇ ਤੇ ਪ੍ਰਧਾਨ ਰਜੇਸ਼ ਥਾਪਾ ਵੱਲੋਂ ਆਪਣੀ ਕਾਰਜਕਾਰਨੀ ਦੀ ਘੋਸ਼ਣਾ ਕੀਤੀ ਗਈ ਜਿਸ ਅਨੁਸਾਰ ਪ੍ਰਧਾਨ: ਰਾਜੇਸ਼ ਥਾਪਾ ਜਨਰਲ ਸਕੱਤਰ: ਵਿਕਾਸ ਮੋਦਗਿਲ ਕੈਸ਼ੀਅਰ: ਰਮੇਸ਼ ਗਾਬਾ, ਸੀਨੀਅਰ ਵਾਈਸ ਪ੍ਰਧਾਨ: ਸ਼ੈਲੀ ਐਲਬਰਟ ਅਤੇ ਰਮੇਸ਼ ਭਗਤ ਵਾਈਸ ਪ੍ਰਧਾਨ: ਰਜੀਵ ਧਾਮੀ, ਦਵਿੰਦਰ ਕੁਮਾਰ ਅਤੇ ਬਿੱਟੂ ਉਬਰਾਏ, ਸਹਾਇਕ ਸਕੱਤਰ: ਗੌਰਵ ਗੋਇਲ, ਸਤੀਸ਼ ਜੱਜ ਅਤੇ ਕਰਨਵੀਰ ਸਿੰਘ ਪ੍ਰੈਸ ਸਕੱਤਰ:ਸਿਵ ਕੁਮਾਰ , ਰਾਜਿੰਦਰ ਬੂਬਟਾ ਆਫਿਸ ਸਕੱਤਰ :ਡਾਕਟਰ ਗੁਰਵਿੰਦਰ ਛਾਬੜਾ ਅਰਗਨਾਈਜ਼ਰ ਸਕੱਤਰ: ਬਲਰਾਜ ਸਿੰਘ ਬਣਾਏ ਗਏ।
PUBLISHED BY LMI DAILY NEWS PUNJAB
My post content
