ਬੀ ਡੀ ਪੀ ਓ ਦਫ਼ਤਰ ਵਿੱਚ ਖੜ੍ਹੀਆਂ ਜੇ ਸੀ ਬੀ ਮਸ਼ੀਨਾਂ ਚਿੱਟਾ ਹਾਥੀ ਹੋਈਆਂ ਸਾਬਤ,ਬਲਵਿੰਦਰ ਸਿੰਘ ਲਾਡੀ, ਸਰਕਾਰਾਂ ਦੀ ਨਲਾਇਕੀ ਕਾਰਨ ਨਹੀਂ ਆ ਸਕਦੀਆਂ ਹੜ੍ਹ ਪ੍ਰਭਾਵਿਤ ਲੋਕਾ ਦੇ ਕੰਮ
ਗੁਰਦਾਸਪੁਰ/ ਸ੍ਰੀ ਹਰਗੋਬਿੰਦਪੁਰ ਸਾਹਿਬ 20 ਸਿਤੰਬਰ (ਜਸਪਾਲ ਚੰਦਨ) ਪਿਛਲੇ ਦਿਨੀਂ ਬਿਆਸ ਅਤੇ ਰਾਵੀ ਦਰਿਆ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਜਨ ਜੀਵਨ ਹਿਲਾ ਕੇ ਰੱਖ ਦਿੱਤਾ ਹੈ ਹੀ ਪਿਛਲੇ ਦਿਨੀਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਹੁੰਚੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਐਮ ਐਲ ਏ ਅਤੇ ਭਾਜਪਾ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਲਾਡੀ ਨੇ ਪ੍ਰੈਸ ਮਿਲਣੀ ਦੌਰਾਨ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਜੋ ਹੜ੍ਹ ਦੀ ਮਾਰ ਪਈ ਹੈ ਸਬ ਸਰਕਾਰਾ ਦੀ ਨਾਲਾਇਕੀ ਦਾ ਨਤੀਜਾ ਹੈ ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਲੱਗਭਗ ਦੋ ਦਹਾਕਿਆਂ ਤੋਂ ਗੁਰਦਾਸਪੁਰ ਅਧੀਨ ਆਉਂਦੇ ਦੇ ਬੀ ਡੀ ਪੀ ਓ ਦਫ਼ਤਰਾ ਵਿੱਚ ਜੇ ਸੀ ਬੀ ਮਸ਼ੀਨਾਂ ਖੜ੍ਹੀਆਂ ਖੜ੍ਹੀਆ ਕਬਾੜ ਬਣੀਆ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ ਅਗਰ ਉਨ੍ਹਾਂ ਨੂੰ ਸਮੇਂ ਸਿਰ ਚਾਲੂ ਕਰਵਾ ਕੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਬੰਨ੍ਹ ਮਜ਼ਬੂਤ ਕਰਨ ਵਿੱਚ ਵਰਤਿਆ ਜਾਂਦਾ ਤਾ ਸ਼ਾਇਦ ਕਈ ਪਿੰਡਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਇਆ ਜਾ ਸਕਦਾ ਸੀ ਉਨ੍ਹਾਂ ਇਹ ਵੀ ਸੱੱਕ ਜਤਾਇਆ ਕਿ ਬੀ ਡੀ ਪੀ ਓ ਦਫ਼ਤਰਾ ਵਿੱਚ ਖੜ੍ਹੀਆਂ ਜੇ ਸੀ ਬੀ ਮਸ਼ੀਨਾਂ ਦੀ ਰਿਪੇਅਰ ਦਾ ਬਿੱਲ ਵੀ ਸਮੇਂ ਸਮੇਂ ਬਣਾ ਕੇ ਚੂੰਨਾ ਲਗਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬੀਆਂ ਦੀ ਬਾਂਹ ਫੜਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪ ਪੰਜਾਬ ਦਾ ਦੌਰਾ ਕਰ ਕੇ ਗਏ ਸੀ ਉਸਤੋਂ ਬਾਅਦ ਆਪਣੇ ਕੇਂਦਰੀ ਮੰਤਰੀਆਂ ਦੁਆਰਾ ਗਰਾਊਂਡ ਰਿਪੋਰਟ ਦੀ ਜਾਣਕਾਰੀ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆਂ ਜਾ ਰਿਹਾ ਹੈ ਹੜ੍ਹ ਪ੍ਰਭਾਵਿਤ ਲੋਕਾ ਦੀ ਮਦਦ ਲਈ ਤੁਰੰਤ ਸਹਾਇਤਾ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ ਜੋ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ
PUBLISHED BY LMI DAILY NEWS PUNJAB
My post content
