ਹਰਚੋਵਾਲ ਦੀ ਪੰਚਾਇਤ ਵੱਲੋਂ ਪ੍ਰਵਾਸੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ। ਪ੍ਰਵਾਸੀਆਂ ਨੂੰ ਲੈ ਕੇ ਪੁਲਿਸ ਵੈਰੀਫਿਕੇਸ਼ਨ ਅਤੀ ਜ਼ਰੂਰੀ ਸਰਪੰਚ ਕੈਪਟਨ ਧਰਮਿੰਦਰ ਸਿੰਘ

ਸ੍ਰੀ ਹਰਗੋਬਿੰਦਪੁਰ/ਹਰਚੋਵਾਲ 21 ਸਿਤੰਬਰ (ਜਸਪਾਲ ਚੰਦਨ) ਪੰਜਾਬ ਵਿੱਚ ਜਿੱਥੇ ਪ੍ਰਵਾਸੀਆਂ ਨੂੰ ਲੈ ਕੇ ਮਾਹੋਲ ਖਰਾਬ ਚੱਲ ਰਿਹਾ ਹੈ ਉਥੇ ਵੱਖ ਵੱਖ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ ਉਥੇ ਅੱਜ ਜ਼ਿਲ੍ਹਾ ਗੁਰਦਾਸਪੁਰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਹਰਚੋਵਾਲ ਵਿਚ ਅੱਜ ਇਕ ਮਤਾ ਪਾਸ ਕੀਤਾ ਗਿਆ।ਜਿਸ ਵਿਚ ਪ੍ਰਵਾਸੀਆਂ ਨੂੰ ਸਖ਼ਤ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ।ਇਸ ਮੌਕੇ ਸਰਪੰਚ ਕੈਪਟਨ ਧਰਮਿੰਦਰ ਸਿੰਘ ਵੱਲੋਂ ਅੱਜ ਪੂਰੀ ਪੰਚਾਇਤ ਦੇ ਨਾਲ ਪ੍ਰਵਾਸੀਆਂ ਦਾ ਇਜਲਾਸ ਬੁਲਾਇਆ ਗਿਆ ਜਿਸ ਵਿਚ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਅਧਾਰ ਕਾਰਡ, ਪਰਿਵਾਰ ਦੇ ਬਾਰੇ ਪੂਰੀ ਜਾਣਕਾਰੀ,ਪੁਲਿਸ ਵੈਰੀਫਿਕੇਸ਼ਨ, ਅਤੇ ਆਉਣ ਜਾਣ ਵਾਲੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਕਲਮਬੰਦ ਕੀਤੀ ਗਈ।ਇਸ ਮੌਕੇ ਸਰਪੰਚ ਕੈਪਟਨ ਧਰਮਿੰਦਰ ਸਿੰਘ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਲਦੀ ਤੋਂ ਜ਼ਲਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਲੈਣ ਅਤੇ ਪਿੰਡ ਦੇ ਮਾਹੌਲ ਨੂੰ ਲੈ ਕੇ ਉਨ੍ਹਾਂ ਤਾੜਨਾਂ ਕੀਤੀ ਕਿ ਜੇਕਰ ਕੋਈ ਵੀ ਪ੍ਰਵਾਸੀ ਕੋਈ ਗਲਤੀ ਕਰਦਾ ਹੈ ਉਸ ਨੂੰ ਕਿਸੇ ਵੀ ਹਾਲਤ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਹੈਪੀ ਰਿਆੜ,ਮੈਂਬਰ ਮਿੱਤਰ ਸਿੰਘ, ਮੈਂਬਰ ਬਲਬੀਰ ਸਿੰਘ, ਮੈਂਬਰ ਅਮਰਬੀਰ ਸਿੰਘ, ਮੈਂਬਰ ਰਜਿੰਦਰ ਸਿੰਘ ਪੱਪੂ, ਮੈਂਬਰ ਹਰਪਾਲ ਸਿੰਘ ਮੈਂਬਰ ਰਜੀਵ ਕੁਮਾਰ ਸ਼ਰਮਾ ਲੰਬੜਦਾਰ ਕਰਮ ਸਿੰਘ ਵਕੀਲ ਗੋਰਵ ਕਾਲੀਆ, ਦਵਿੰਦਰ ਸਿੰਘ ਭਲਵਾਨ, ਲੰਬੜਦਾਰ ਕੈਪਟਨ ਸਿੰਘ, ਸਾਬਕਾ ਸਰਪੰਚ ਗੁਰਨੇਕ ਸਿੰਘ, ਗੁਰਮੁਖ ਸਿੰਘ ਕਾਲਾ, ਲੰਬੜਦਾਰ ਗੁਰਦਿਆਲ ਸਿੰਘ, ਡਾਕਟਰ ਮੁਖਵਿੰਦਰ ਸਿੰਘ ਵਡਾਲੀ, ਰਣਜੋਧ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ ਸਾਬਕਾ ਮੈਂਬਰ, ਜਗੀਰ ਸਿੰਘ, ਤਰਲੋਕ ਸਿੰਘ, ਸਤਵਿੰਦਰ ਸਿੰਘ, ਦਿਲਬਾਗ ਸਿੰਘ ਬੱਗੋ, ਕੁਲਵੰਤ ਸਿੰਘ, ਡਾਕਟਰ ਮਲਕੀਤ ਸਿੰਘ, ਡਾਕਟਰ ਗੁਰਵੰਤ ਸਿੰਘ ਨੀਟਾ,ਮੰਗਾ ਮਸੀਹ, ਸੈਕਟਰੀ ਪਲਵਿੰਦਰ ਸਿੰਘ, ਅਵਤਾਰ ਸਿੰਘ ਅਤੇ ਨਗਰ ਦੇ ਹੋਰ ਵੀ ਬਹੁਤ ਸਾਰੇ ਵੀਰ ਭਰਾ ਹਾਜ਼ਰ ਸਨ।

PUBLISHED BY LMI DAILY NEWS PUNJAB

Jaspal Chandan

9/21/20251 min read

worm's-eye view photography of concrete building
worm's-eye view photography of concrete building

My post content