ਪੰਜਾਬ ਦੇ ਸ਼ਾਹੀ ਇਮਾਮ ਡਾਕਟਰ ਅਬਦੁੱਲਾ ਜੀ ਦਾ ਪਿੰਡ ਭਾਮ ਵਿੱਚ ਨਿੱਘਾ ਸਵਾਗਤ ਸਰਪੰਚ ਹਰਭੇਜ ਸਿੰਘ ਰਿਆੜ ਨੇ ਗੁਲਦਸਤਾ ਭੇਟ ਕਰਦਿਆ ਉਹਨਾ ਦੀ ਆਓ ਭਗਤ ਕੀਤੀ
ਸ਼੍ਰੀ ਹਰਗੋਬਿੰਦਪੁਰ 10 ਜਨਵਰੀ 2025 (ਜਸਪਾਲ ਚੰਦਨ) ਅੱਜ ਉਚੇਰੇ ਤੌਰ ਪੁਜੇ ਪੰਜਾਬ ਦੇ ਸ਼ਾਹੀ ਇਮਾਮ ਡਾਕਟਰ ਅਬਦੁੱਲਾ ਜੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਪਿੰਡ ਭਾਮ ਦੇ ਸਰਪੰਚ ਸ੍ਰ ਹਰਭੇਜ ਸਿੰਘ ਰਿਆੜ (ਪੈਟਰੋਲ ਪੰਪ ਵਾਲੇ) ਵੱਲੋਂ ਡਾਕਟਰ ਅਬਦੁੱਲਾ ਨੂੰ ਗੁਲਦਸਤਾ ਭੇਟ ਕੀਤਾ ਅਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਡਾਕਟਰ ਅਬਦੁੱਲਾ ਜੀ ਨੇ ਪਿੰਡ ਦੇ ਸਰਪੰਚ ਸ੍ਰ ਹਰਭੇਜ ਸਿੰਘ ਰਿਆੜ ਜੀ ਵੱਲੋਂ ਕੀਤੇ ਸਵਾਗਤ ਤੇ ਧੰਨਵਾਦ ਕੀਤਾ ਅਤੇ ਖੁਸ਼ੀ ਜਿਤਾਉਦੇ ਹੋਏ ਕਿਹਾ ਦੁਨੀਆਂ ਵਿੱਚ ਹਰਭੇਜ ਸਿੰਘ ਜੀ ਵਰਗੇ ਵਧੀਆ ਇਨਸਾਨ ਹਨ ਜਿਨ੍ਹਾਂ ਕਰਕੇ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰਕ ਸਾਂਝ ਜ਼ਿੰਦਾ ਰੱਖਿਆ ਹੈ ਉਨ੍ਹਾਂ ਕਿਹਾ ਕਿ ਮੈਨੂੰ ਪਿੰਡ ਭਾਮ ਆ ਕੇ ਬਹੁਤ ਖੁਸ਼ੀ ਹੋਈ ਅਤੇ ਸਕੂਨ ਮਿਲਿਆ ਹੈ ਇਸ ਮੌਕੇ ਸਰਪੰਚ ਹਰਭੇਜ ਸਿੰਘ ਰਿਆੜ ਪੰਚਾਇਤ ਮੈਂਬਰ ਅਮ੍ਰਿਤਪਾਲ ਸਿੰਘ ਲਾਡੀ, ਡਾ. ਨਸੀਮ ਮਹੁੰਮਦ,ਡਾ. ਯਾਕੂਬ ਅਲੀ, ਪ੍ਰਧਾਨ ਸੁਲਤਾਨ ਮੁਹੰਮਦ, ਬੂਟਾ ਮੁਹੰਮਦ,ਬਦਰਦੀਨ (ਸੂਬਾ),ਕਾਦਰਦੀਨ, ਮੁਹੰਮਦ ਰਫੀ, ਜੂਸਫ ,ਰਮਜਾਨ ,ਸਦੀਕ ਮੁਹੰਮਦ, ਮੁਸਤਾਕ ਮੁਹੰਮਦ ਇਸ ਮੌਕੇ ਆਦਿ ਹਾਜ਼ਰ ਸਨ।
DIGITAL MEDIA NEWS LMI TV PUNJAB


My post content
