ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ। ਫੁੱਲਾ ਦੀ ਵਰਖਾਂ ਅਤੇ ਵੱਖ ਵੱਖ ਤਰ੍ਹਾ ਦੇ ਪਕਵਾਨਾ ਨਾਲ ਸੰਗਤ ਦਾ ਕੀਤਾ ਗਿਆ ਸੁਆਗਤ।
ਸ਼੍ਰੀ ਹਰਗੋਬਿੰਦਪੁਰ 04 ਜਨਵਰੀ 2025 (ਲਵਪ੍ਰੀਤ ਸਿੰਘ ਟਾਂਡਾ) ਅੱਜ ਨਗਰ ਮਾੜੀ ਟਾਂਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ 'ਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਪਰਦੇਸ ਵਸਦੇ ਐਨਆਰਆਈ ਭਾਈਚਾਰੇ ਨੇ ਇਸ ਸ਼ੁਭ ਕਾਰਜ ਵਿੱਚ ਪੂਰਾ ਸਹਿਯੋਗ ਦਿੱਤਾ ਅਤੇ ਪਿੰਡ ਦੀ ਸਮੂਹ ਸੰਗਤ ਨੇ ਬੜੇ ਚਾਉ ਅਤੇ ਸ਼ਰਧਾ ਨਾਲ ਇਸ ਨਗਰ ਕੀਰਤਨ ਵਿੱਚ ਭਾਗ ਲਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ, ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਰੂਪ ਵਿੱਚ ਸਜਾਇਆ ਗਿਆ ਸੀ। ਨਗਰ ਕੀਰਤਨ ਦੌਰਾਨ ਪਿੰਡ ਵਾਸੀਆਂ ਨੇ ਹਰ ਥਾਂ ਸੰਗਤ ਦਾ ਸਵਾਗਤ ਕੀਤਾ, ਅਤੇ ਫੁੱਲਾ ਦੀ ਵਰਖਾ ਨਾਲ ਗੁਰੁ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਅਤੇ ਨਗਰ ਵਾਸੀਆਂ ਵੱਲੋਂ ਜਗ੍ਹਾ ਜਗ੍ਹਾ ਵੱਖ ਵੱਖ ਤਰ੍ਹਾ ਦੇ ਪਕਵਾਨ ਅਤੇ ਫਰੂਟਾ ਦਾ ਲੰਗਰ ਲਗਾਇਆ ਗਿਆ। ਇਸ ਮੋਕੇ ਨਗਰ ਕੀਰਤਨ ਵਿੱਚ ਪਿੰਡ ਦੇ ਸਰਪੰਚ ਅਰਮਿੰਦਰ ਸਿੰਘ ਮਿੰਟਾ ਅਤੇ ਹੋਰ ਸਹਿਭਾਗੀਆਂ, ਜਿਵੇਂ ਕਿ ਹਰਦੀਪ ਸਿੰਘ, ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਜਗਦੇਵ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਰਣਪ੍ਰੀਤ ਸਿੰਘ ਜੱਗਾ, ਅਤੇ ਕੈਪਟਨ ਜਗੀਰ ਸਿੰਘ, ਸੂਬੇਦਾਰ ਰਜਿੰਦਰ ਸਿੰਘ, ਸੂਬੇਦਾਰ ਤਰਸੇਮ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ, ਜਗਜੀਤ ਸਿੰਘ ਅਖੰਡ ਪਾਠੀ ਸੂਬੇਦਾਰ ਬਲਵਿੰਦਰ ਸਿੰਘ, ਡਾਕਟਰ ਗੁਰਵਿੰਦਰ ਸਿੰਘ, ਰਮੀਨ ਕੌਰ, ਸਲਿੰਦਰ ਸਿੰਘ, ਲਵਪ੍ਰੀਤ ਸਿੰਘ ਸਮੇਤ ਪਿੰਡ ਦੀ ਸਮੂਹ ਸੰਗਤ ਆਦਿ ਹਾਜ਼ਰ ਸਨ।
DIGITAL MEDIA NEWS LMI TV PUNJAB


My post content
